ਦੇਹ ਵਪਾਰ ਦਾ ਧੰਦਾ ਰੋਕਣਾ ਮਕਾਨ ਮਾਲਕ ਨੂੰ ਪਿਆ ਮਹਿੰਗਾ - ਮੋਹਕਮਪੁਰਾ ਦੇ ਅਧੀਨ
ਅੰਮ੍ਰਿਤਸਰ: ਸ਼ਹਿਰ ਦੇ ਮੋਹਕਮਪੁਰਾ ਦੇ ਅਧੀਨ ਆਉਂਦੇ ਇਲਾਕੇ ਜਜ ਨਗਰ ’ਚ ਗੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ ਹੈ। ਜਾਣਕਾਰੀ ਮੁਤਾਬਿਕ ਨੀਤੂ ਨਾਮਕ ਇੱਕ ਲੜਕੀ ਸੰਨੀ ਦੇ ਮਕਾਨ ’ਚ ਕਿਰਾਏ ’ਤੇ ਰਹਿ ਰਹੀ ਹੈ। ਮਕਾਨ ਮਾਲਕ ਸੰਨੀ ਦਾ ਕਹਿਣਾ ਹੈ ਕਿ ਨੀਤੂ ਦੇਹ ਵਪਾਰ ਦਾ ਧੰਦਾ ਕਰਦੀ ਹੈ ਤੇ ਇਸ ਦੇ ਘਰ ਹਰ ਰੋਜ ਬਹੁਤ ਸਾਰੇ ਵਿਅਕਤੀ ਆਉਂਦੇ ਹਨ। ਜਿਸ ਕਾਰਨ ਮੈਂ ਇਸ ਨੂੰ ਮਕਾਨ ਖਾਲੀ ਕਰਨ ਲਈ ਕਿਹਾ ਸੀ ਪਰ ਇਸ ਨੇ ਮੁੰਡਿਆ ਨੂੰ ਬੁਲਾ ਮੇਰੇ ’ਤੇ ਹਮਲਾ ਕਰ ਦਿੱਤਾ। ਹਮਲੇ ਦੀ ਘਟਨਾ ਸੀਸੀਟੀਵੀ ’ਚ ਕੈਦ ਹੋ ਗਈ ਹੈ। ਉਹਨਾਂ ਨੇ ਕਿਹਾ ਕਿ ਪੁਲਿਸ ਵੀ ਇਸ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕਰ ਰਹੀ ਹੈ। ਜਦਕਿ ਉਧਰ ਪੁਲਿਸ ਨੇ ਬਣਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ।