ਨਹੀਂ ਰੁਕ ਰਿਹਾ ਨਸ਼ੇ ਦਾ ਗੋਰਖਧੰਦਾ: STF ਨੇ ਇੱਕ ਵਿਅਕਤੀ ਨੂੰ ਕਰੋੜਾਂ ਦੀ ਹੈਰੋਇਨ ਸਣੇ ਕੀਤਾ ਕਾਬੂ - ਨਹੀਂ ਰੁਕ ਰਿਹਾ ਨਸ਼ੇ ਦਾ ਗੋਰਖਧੰਦਾ
ਲੁਧਿਆਣਾ: ਇੱਕ ਪਾਸੇ ਜਿੱਥੇ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ 2022 ਹਨ ਅਤੇ ਉੱਥੇ ਹੀ ਹਾਲੇ ਵੀ ਪੰਜਾਬ ਅੰਦਰ ਨਸ਼ੇ ਤੇ ਠੱਲ੍ਹ ਪੈਂਦੀ ਨਹੀਂ ਵਿਖਾਈ ਦੇ ਰਹੀ। ਲੁਧਿਆਣਾ ਐੱਸਟੀਐੱਫ ਵੱਲੋਂ ਇੱਕ ਮੁਲਜ਼ਮ ਨੂੰ ਕਾਬੂ ਕੀਤਾ ਗਿਆ ਹੈ ਜਿਸ ਕੋਲੋਂ 1 ਕਿੱਲੋ 100 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਕਾਰਵਾਈ ਕੀਤੀ ਹੈ। ਮਾਮਲੇ ਸਬੰਧੀ ਐੱਸਟੀਐੱਫ ਦੇ ਅਧਿਕਾਰੀ ਨੇ ਦੱਸਿਆ ਕਿ ਨਾਕੇਬੰਦੀ ਕਰ ਕੇ ਮੁਲਜ਼ਮ ਨੂੰ ਕਾਬੂ ਕੀਤਾ ਗਿਆ ਤਾਂ ਉਸ ਕੋਲੋਂ 1100 ਗ੍ਰਾਮ ਹੈਰੋਇਨ ਅਤੇ 54 ਹਜਾਰ ਰੁਪਏ ਦੀ ਨਕਦੀ ਬਰਾਮਦ ਕੀਤੀ ਗਈ ਹੈ। ਇਸ ਤੋਂ ਇਲਾਵਾ ਜਿਸ ਕਾਰ ਵਿੱਚ ਉਹ ਨਸ਼ੇ ਦੀ ਸਪਲਾਈ ਕਰਦਾ ਸੀ ਪੁਲਿਸ ਨੇ ਉਹ ਵੀ ਰਿਕਵਰ ਕਰ ਲਈ ਹੈ। ਫਿਲਹਾਲ ਮੁਲਜ਼ਮ ਨੂੰ ਰਿਮਾਂਡ ’ਤੇ ਲੈ ਕੇ ਪੁਲਿਸ ਨਸ਼ੇ ਦੇ ਨੈੱਟਵਰਕ ’ਤੇ ਹੋਰ ਵੀ ਖੁਲਾਸੇ ਹੋਣ ਦੀ ਗੱਲ ਆਖ ਰਹੀ ਹੈ।