ਕਿਸਾਨੀ ਮਸਲਾ ਕੋਈ ਵੀ ਹੱਲ ਕਰਾਵੇ ਅਸੀਂ ਕਰਾਂਗੇ ਸਵਾਗਤ- ਕਾਕਾ ਰਣਦੀਪ ਸਿੰਘ - ਪੰਜਾਬ ਦੇ ਖੇਤੀਬਾੜੀ ਮੰਤਰੀ ਕਾਕਾ ਰਣਦੀਪ ਸਿੰਘ ਨਾਭਾ
ਚੰਡੀਗੜ੍ਹ: ਪੰਜਾਬ ਦੇ ਖੇਤੀਬਾੜੀ ਮੰਤਰੀ ਕਾਕਾ ਰਣਦੀਪ ਸਿੰਘ ਨਾਭਾ ਨੇ ਕਿਹਾ ਕਿ ਐਮਐਸਪੀ ਦੇ ਮੁੱਦੇ ਨੂੰ ਲੈ ਕੇ ਕੇਂਦਰ ਸਰਕਾਰ ਨਾਲ ਗੱਲਬਾਤ ਕੀਤੀ ਗਈ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਜਦੋਂ ਤੱਕ ਕਿਸਾਨ ਸੁਰੱਖਿਅਤ ਨਹੀਂ ਹਨ ਉਸ ਸਮੇਂ ਤੱਕ ਕਿਸਾਨ ਤਬਦੀਲੀ ਨਹੀਂ ਕਰੇਗਾ ਇਸ ਲਈ ਇਸ ਰਫਤਾਰ ਦੇ ਨਾਲ ਅਸੀਂ ਕੋਸ਼ਿਸ਼ ਕਰਾਂਗੇ ਕਿ ਜਲਦ ਤੋਂ ਜਲਦ ਮੁੱਕਮਲ ਵਿਜ਼ਨ ਦਸਤਾਵੇਜ ਬਣਾਇਆ ਜਾਵੇ ਅਤੇ ਕੈਂਪ ਲਗਾਇਆ ਜਾਵੇ ਤਾਂ ਜੋ ਕਿਸਾਨ ਤਬਦੀਲ ਕਰ ਸਕਣ। ਕਿਸਾਨੀ ਸੰਘਰਸ਼ ’ਤੇ ਉਨ੍ਹਾਂ ਨੇ ਕਿਹਾ ਕਿ ਉਹ ਕਿਸਾਨੀ ਮੁੱਦਿਆਂ ਨੂੰ ਲੈ ਕੇ ਮੁੱਖਮੰਤਰੀ ਅਤੇ ਪ੍ਰਧਾਨ ਮੰਤਰੀ ਦੇ ਨਾਲ ਮਿਲ ਰਹੇ ਹਾਂ। ਮਸਲਾ ਕੋਈ ਵੀ ਹਲ ਕਰਵਾਵੇ ਅਸੀਂ ਉਸਦਾ ਸਵਾਗਤ ਕਰਾਂਗੇ।