ਖੇਡ ਮੰਤਰੀ ਰਾਣਾ ਸੋਢੀ ਨੇ ਗੁਰੂਹਰਸਹਾਏ ’ਚ ਟਰੋਮਾ ਸੈਂਟਰ ਦਾ ਕੀਤਾ ਉਦਘਾਟਨ - ਗੁਰੂਹਰਸਹਾਏ
ਫਿਰੋਜ਼ਪੁਰ: ਹਲਕਾ ਗੁਰੂਹਰਸਹਾਏ ਦੇ ਵਿਧਾਇਕ ਤੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਆਪਣੇ ਹਲਕੇ ਦੇ ਸਰਕਾਰੀ ਹਸਪਤਾਲ ਵਿਖੇ ਟਰੋਮਾ ਸੈਂਟਰ ਦਾ ਉਦਘਾਟਨ ਕੀਤਾ। ਇਹ ਸੈਂਟਰ ਗੁਰੂ ਕਰਮ ਸਿੰਘ ਸੋਢੀ ਹੈਲਥ ਸੈਂਟਰ ਦਾ ਨਾਮ ’ਤੇ ਰੱਖਿਆ ਗਿਆ ਹੈ। ਇਸ ਸੰਬੰਧੀ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਕਿ ਗੁਰੂਹਰਸਹਾਏ ਦੇ ਸਿਵਲ ਹਸਪਤਾਲ ਵਿਖੇ ਟਰੋਮਾ ਸੈਂਟਰ ਸਥਾਪਿਤ ਕਰਨਾ ਸਿਹਤ ਸੇਵਾਵਾਂ ਵਿੱਚ ਇਕ ਵੱਡੀ ਸੁਗਾਤ ਹੈ। ਉਨ੍ਹਾਂ ਕਿਹਾ ਕਿ ਇਹ ਸੈਂਟਰ ਗੁਰੂਕਰਮ ਸਿੰਘ ਸੋਢੀ ਦੇ ਨਾਮ ਤੇ ਸਥਾਪਤ ਕੀਤਾ ਗਿਆ ਹੈ, ਕਿਉਂਕਿ ਗੁਰੂਕਰਮ ਸਿੰਘ ਸੋਢੀ ਦੇ ਪਰਿਵਾਰ ਵੱਲੋਂ ਇਸ ਸੈਂਟਰ ਲਈ ਜ਼ਮੀਨ ਦਾਨ ਕੀਤੀ ਗਈ ਹੈ।