ਸਮਾਜ ਸੇਵੀਆਂ ਨੇ ਕੀਤਾ ਕੋਰੋਨਾ ਨਾਲ ਮੌਤ ਹੋਣ ਵਾਲੇ ਵਿਅਕਤੀ ਦਾ ਅੰਤਮ ਸਸਕਾਰ - ਅਬੋਹਰ ਨਗਰ
ਫਾਜ਼ਿਲਕਾ: ਰਾਜਸਥਾਨ ਦੇ ਨਾਲ ਲੱਗਦੇ ਅਬੋਹਰ ਨਗਰ ਵਿੱਚ ਕੋਰੋਨਾ ਨਾਲ ਮੌਤ ਹੋਣ ਤੋਂ ਬਾਅਦ ਇਲਾਕੇ ’ਚ ਦਹਿਸ਼ਤ ਫੈਲ ਗਈ ਜਿਸ ਤੋਂ ਮਗਰੋਂ ਸਮਾਜਸੇਵੀਆਂ ਨੇ ਮ੍ਰਿਤਕ ਦਾ ਅੰਤਮ ਸਸਕਾਰ ਕੀਤਾ। ਦੱਸ ਦਈਏ ਕਿ ਅਬੋਹਰ ਨਗਰ ਦੇ ਨਿਵਾਸੀ ਤੀਰਥ ਰਾਮ ਨੇ ਕੁਝ ਦਿਨ ਪਹਿਲਾਂ ਆਪਣਾ ਟੈਸਟ ਕਰਵਾਇਆ ਤਾਂ ਉਹਦਾ ਟੈਸਟ ਪਾਜ਼ੇਟਿਵ ਆਇਆ ਜਿਸ ਨੂੰ ਲੈ ਕੇ ਬਠਿੰਡਾ ਵਿੱਚ ਉਸ ਦਾ ਇਲਾਜ ਚੱਲ ਰਿਹਾ ਸੀ ਜਿਥੇ ਉਸ ਦੀ ਮੌਤ ਹੋ ਗਈ। ਇਸ ਸੰਬੰਧ ਵਿੱਚ ਹੈਲਥ ਇੰਸਪੈਕਟਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਤੀਰਥ ਰਾਮ ਨਿਵਾਸੀ ਅਬੋਹਰ ਦਾ 5 ਅਪ੍ਰੈਲ ਨੂੰ ਟੈਸਟ ਕੀਤਾ ਗਿਆ ਸੀ ਜੋ ਕਿ ਪਾਜ਼ੇਟਿਵ ਆਇਆ ਸੀ ਜਿਸ ਦੀ ਇਲਾਜ਼ ਦੌਰਾਨ ਬਠਿੰਡਾ ’ਚ ਮੌਤ ਹੋ ਗਈ ਹੈ।