ਬੇਆਸਿਰਾਂ ਦਾ ਆਸਰਾ ਬਣੀ ਇਹ ਸੰਸਥਾ - ਸਮਾਜ ਸੇਵੀ ਸੰਸਥਾ ਆਸਰਾ
ਅੰਮ੍ਰਿਤਸਰ: 'ਆਸਰਾ' ਨਾਂਅ ਦੀ ਸਮਾਜ ਸੇਵੀ ਸੰਸਥਾ ਸੜਕ 'ਤੇ ਬੈਠੇ ਅਤੇ ਦਿਮਾਗ ਤੋਂ ਪ੍ਰੇਸ਼ਾਨ ਲੋਕਾਂ ਦੀ ਦੇਖਭਾਲ ਲਈ ਅੱਗੇ ਆਈ ਹੈ। ਇਹ ਸੰਸਥਾ ਕੋਰੋਨਾ ਵਾਇਰਸ ਕਾਰਨ ਸੜਕ 'ਤੇ ਬੈਠੇ ਲੋਕਾਂ ਦੀ ਸੇਵਾ ਕਰ ਰਹੀ ਹੈ। ਸੰਸਥਾ ਦੇ ਮੈਂਬਰਾਂ ਨੂੰ ਜਦੋਂ ਵੀ ਕੋਈ ਸੜਕ 'ਤੇ ਬੈਠਾ ਵਿਅਕਤੀ ਜੋ ਕਿ ਦਿਮਾਗ ਤੋਂ ਪਰੇਸ਼ਾਨ ਹੈ ਪਹਿਲਾਂ ਉਸ ਦੀ ਦਾੜ੍ਹੀ ਬਣਾਉਂਦੇ ਫਿਰ ਨਵੇਂ ਕੱਪੜੇ ਪਵਾਉਂਦੇ ਹਨ। ਇਸ ਬਾਰੇ ਗੱਲ ਕਰਦਿਆਂ ਆਸਰਾ ਸੰਸਥਾ ਦੇ ਮੈਂਬਰਾਂ ਨੇ ਦੱਸਿਆ ਕਿ ਉਹ ਪਿਛਲੇ ਦੋ ਸਾਲਾਂ ਤੋਂ ਸੇਵਾ ਕਰ ਰਹੇ ਹਨ ਤੇ 117 ਬੇਆਸਰਿਆਂ ਦੀ ਸਾਂਭ-ਸੰਭਾਲ ਕਰ ਰਹੇ ਹੈ। ਜਿਹੜੇ ਲੋਕ ਸੜਕਾਂ 'ਤੇ ਬੈਠੇ ਹਨ ਤੇ ਦਿਮਾਗੀ ਤੌਰ 'ਤੇ ਪ੍ਰੇਸ਼ਾਨ ਹਨ ਉਨ੍ਹਾਂ ਦੀ ਦੇਖਭਾਲ ਕਰਦੀ ਹੈ। ਉਨ੍ਹਾਂ ਦੱਸਿਆ ਕਿ 117 ਵਿਚੋਂਂ 24 ਲੋਕਾਂ ਦੀ ਮੌਤ ਹੋ ਗਈ ਹੈ।