ਬੈਂਕ ਡਕੈਤੀਆਂ ਕਰਨ ਵਾਲਾ ਗਿਰੋਹ ਪੁਲਿਸ ਅੜਿੱਕੇ - ਚੋਰ ਗਿਰੋਹ ਦਾ ਪਰਦਾਫਾਸ਼
ਸ੍ਰੀ ਮੁਕਤਸਰ ਸਾਹਿਬ: ਜਿਲ੍ਹੇ ਦੀ ਪੁਲਿਸ ਵੱਲੋਂ ਡਕੈਤੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਚੋਰ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਦੱਸ ਦਈਏ ਕਿ ਪਿੰਡ ਸੀਰਵਾਲੀ ਥਾਣਾ ਬਰੀਵਾਲਾ ਦੇ ਪੰਜਾਬ ਐਂਡ ਸਿੰਧ ਬੈਂਕ ਵਿਖੇ ਰਾਤ ਨੂੰ ਅਣਪਛਾਤੇ ਵਿਅਕਤੀਆ ਵੱਲੋ ਸੀਸੀਟੀਵੀ ਤੋੜ ਕੇ ਡਕੈਤੀ ਕਰਨ ਦੀ ਕੋਸ਼ਿਸ਼ ਕੀਤੀ ਸੀ, ਇਸ ਮਾਮਲੇ ਨੂੰ ਪੁਲਿਸ ਵੱਲੋਂ ਸੁਲਝਾ ਲਿਆ ਗਿਆ ਹੈ। ਇਸ ਸਬੰਧੀ ਸੰਦੀਪ ਕੁਮਾਰ ਮਲਿਕ ਐਸਐਸਪੀ ਨੇ ਦੱਸਿਆ ਕਿ ਪੁਲਿਸ ਟੀਮ ਦੀ ਮਦਦ ਨਾਲ ਪਿੰਡ ਸੀਰਵਾਲੀ ਦੇ ਪੰਜਾਬ ਐਂਡ ਸਿੰਧ ਬੈਂਕ ਨੂੰ ਸੰਨ ਲਾਉਣ ਦੀ ਕੋਸ਼ਿਸ਼ ਕਰਨ ਅਤੇ ਪਿੰਡ ਲੁਬਾਣਿਆਵਾਲੀ ਵਿਖੇ ਪੀਐਨਬੀ ਬੈਂਕ ਦੇ ਸ਼ਟਰ ਨੂੰ ਗੈਸ ਕਟਰ ਨਾਲ ਕੱਟ ਕੇ ਸਮਾਨ ਚੋਰੀ ਕਰਨ ਵਾਲੇ ਅਤੇ ਵੱਖ ਵੱਖ ਜਿਲਿਆ ਵਿੱਚ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਿਰੋਹ ਦੇ 6 ਮੈਂਬਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਜਿਨ੍ਹਾਂ ਦੇ ਖਿਲਾਫ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।