ਬੈਂਸ ਨੇ ਕਿਹਾ ਬਿੱਟੂ ਕਰ ਰਹੇ ਨੇ ਰਾਜੋਆਣਾ 'ਤੇ ਸਿਆਸਤ - ਰਾਜੋਆਣਾ ਨੂੰ ਉਮਰ ਕੈਦ
ਲੋਕ ਇਨਸਾਫ ਪਾਰਟੀ ਦੇ ਮੁੱਖੀ ਸਿਮਰਜੀਤ ਬੈਂਸ ਨੇ ਕਿਹਾ ਕਿ ਫਗਵਾੜਾ ਅਤੇ ਦਾਖਾ ਦੇ ਵਿੱਚ ਲੋਕ ਇਨਸਾਫ਼ ਪਾਰਟੀ ਦੇ ਉਮੀਦਵਾਰਾਂ ਨੂੰ ਲੋਕਾਂ ਦਾ ਚੰਗਾ ਸਮਰਥਨ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਲੋਕ ਹੁਣ ਬਦਲਾਅ ਚਾਹੁੰਦੇ ਨੇ ਨਾਲ ਹੀ ਉਨ੍ਹਾਂ ਕਿਹਾ ਕਿ ਪੀਡੀਏ ਦੇ ਵਿੱਚ ਕੁੱਝ ਆਗੂ ਨਹੀਂ ਚਾਹੁੰਦੇ, ਕਿ ਲੀਡਰ ਆਪਸ 'ਚ ਇਕਜੁੱਟ ਰਹਿਣ। ਉਨ੍ਹਾਂ ਕਿਹਾ ਕਿ ਜ਼ਿਮਨੀ ਚੋਣਾਂ 'ਚ ਹਰ ਸੱਥ 'ਚ ਇਹ ਗੱਲਾਂ ਚੱਲ ਰਹੀਆਂ ਨੇ ਕਿ ਅਕਾਲੀ ਦਲ 'ਤੇ ਕਾਂਗਰਸ ਫਰੈਂਡਲੀ ਮੈਚ ਖੇਡ ਰਹੀਆਂ ਹਨ। ਇਸ ਕਾਰਨ ਬੇਅਦਬੀਆਂ ਚੋਂ ਕਾਂਗਰਸ ਨੇ ਅਕਾਲੀ ਦਲ ਨੂੰ ਬਚਾਇਆ ਹੈ, ਬੈਂਸ ਦਾ ਕਹਿਣਾ ਹੈ ਕਿ ਰਾਜੋਆਣਾ ਦੇ ਨਾਲ ਹੋਰਨਾਂ ਵੀ ਸਿੱਖ ਕੈਦੀਆਂ ਦੀ ਜੋ ਲੰਬੇ ਸਮੇਂ ਤੋਂ ਜੇਲ੍ਹਾਂ 'ਚ ਬੰਦ ਨੇ ਅਤੇ ਬੇਕਸੂਰ ਨੇ ਉਨ੍ਹਾਂ ਨੂੰ ਰਿਹਾਅ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਹੁਣ ਲਗਭਗ ਪੰਜਾਬ 'ਚ ਖਤਮ ਹੋ ਚੁੱਕੀ ਹੈ। ਉਨ੍ਹਾਂ ਕੋਲ ਕੋਈ ਚੰਗਾ ਉਮੀਦਵਾਰ ਵੀ ਨਹੀਂ ਹੈ।