ਸਿੱਖ ਨੌਜਵਾਨਾਂ ਦੀ ਕੁੱਟਮਾਰ ਦਾ ਮਾਮਲਾ ਗਰਮਾਇਆ, ਮਾਮਲਾ ਹੋਇਆ ਦਰਜ - video viral of dispute with sikh boys
ਪਟਿਆਲਾ ਵਿੱਚ ਸਿੱਖ ਨੌਜਵਾਨਾਂ ਦੀ ਕੁੱਟਮਾਰ ਦਾ ਮਾਮਲਾ ਵੀਡੀਓ ਸਾਹਮਣੇ ਆਉਣ ਉੱਤੇ ਹੋਰ ਗਰਮਾ ਗਿਆ ਹੈ। ਕੁਝ ਦਿਨ ਪਹਿਲਾਂ ਗੁਰਬਖਸ਼ ਕਲੌਨੀ, ਪਟਿਆਲਾ ਵਿੱਖੇ ਕੁੱਝ ਮੁਲਜ਼ਮਾਂ ਵੱਲੋਂ 2 ਸਿੱਖ ਨੌਜਵਾਨਾਂ ਨਾਲ ਕੁੱਟਮਾਰ ਕੀਤੀ ਗਈ ਸੀ, ਪਰ ਇਸ ਸਬੰਧ ਵਿੱਚ ਇੱਕ ਵੀਡੀਓ ਵਾਇਰਲ ਹੋਣ ਤੋਂ ਬਾਅਦ ਇਹ ਮਾਮਲਾ ਹੋਰ ਗਰਮਾ ਗਿਆ ਹੈ, ਕਿਉ ਕਿ ਵੀਡੀਓ ਵਿੱਚ ਵੇਖਿਆ ਜਾ ਰਿਹਾ ਹੈ ਕਿ ਸਿੱਖ ਨੌਜਵਾਨਾਂ ਦੀ ਜਿੱਥੇ ਕੁੱਟਮਾਰ ਕੀਤੀ ਜਾ ਰਹੀ ਹੈ, ਉੱਥੇ ਉਨ੍ਹਾਂ ਦੇ ਕੇਸ ਦੀ ਬੇਅਦਬੀ ਵੀ ਕੀਤੀ ਜਾ ਰਹੀ ਹੈ। ਬੀਤੇ ਦਿਨੀ ਇਸ ਮਸਲੇ ਨੂੰ ਲੈ ਕੇ ਪੀੜਤ ਪਰਿਵਾਰ ਅਤੇ ਸਿੱਖ ਸੰਸਥਾ ਅਤੇ ਯੂਨਾਈਟੇਡ ਸਿੱਖ ਪਾਰਟੀ ਦੇ ਨੁੰਮਾਇਦਿਆਂ ਵਲੋਂ ਐਸਪੀ, ਸਿਟੀ ਨੂੰ ਇਸ ਮਾਮਲੇ ਬਾਰੇ ਜਾਣੂ ਕਰਵਾ ਕੇ ਇਕ ਮੰਗ ਪੱਤਰ ਦਿਤਾ ਗਿਆ ਸੀ। ਪੁਲਿਸ ਪਾਰਟੀ ਨੇ ਇਸ ਮਾਮਲੇ ਦੀ ਜਾਂਚ ਪੜਤਾਲ ਤੋਂ ਬਾਅਦ ਮੁਲਜ਼ਮ ਵਿਰੁੱਧ ਪਰਚਾ ਦਰਜ ਕਰ ਦਿੱਤਾ ਹੈ ਅਤੇ ਉਨ੍ਹਾਂ ਕਿਹਾ ਕਿ ਮੁਲਜ਼ਮਾਂ ਨੂੰ ਜਲਦ ਫੜ੍ਹ ਲਿਆ ਜਾਵੇਗਾ।