ਮਾਨਸਾ 'ਚ ਲੋਕਾਂ ਦੀਆਂ ਸਮੱਸਿਆਵਾਂ ਜਾਣਨ ਪਹੁੰਚੇ ਸਿੱਧੂ ਮੂਸੇਵਾਲਾ, ਮੀਟਿੰਗ ਨੇ ਲਿਆ ਰੈਲੀ ਦਾ ਰੂਪ - Musewala visited Mansa to know the problems of the people
ਮਾਨਸਾ: ਪੰਜਾਬੀ ਗਾਇਕ ਅਤੇ ਕਾਂਗਰਸ ਆਗੂ ਸਿੱਧੂ ਮੂਸੇਵਾਲਾ ਮਾਨਸਾ ਦੇ ਇੱਕ ਪਿੰਡ 'ਚ ਆਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਸੁਣ ਲਈ ਆਏ ਸਨ। ਦੇਖ ਹੀ ਦੇਖ ਇਹ ਮੀਟਿੰਗ ਇੱਕ ਵੱਡੇ ਇੱਕਠ ਵਿੱਚ ਬਦਲ ਗਈ ਅਤੇ ਇੱਕ ਰੈਲੀ ਦੀ ਰੂਪ ਧਾਰਨ ਕਰ ਗਿਆ। ਤੁਹਾਨੂੰ ਦੱਸ ਦਈਏ ਕਿ ਪੰਜਾਬੀ ਗਾਇਕ ਅਤੇ ਕਾਂਗਰਸ ਆਗੂ ਸਿੱਧੂ ਮੂਸੇਵਾਲਾ ਨੇ ਹੁਣੇ ਹੀ ਕਾਂਗਰਸ ਵਿੱਚ ਸ਼ਾਮਿਲ ਹੋਏ ਹਨ। ਪੱਤਰਕਾਰਾਂ ਨਾਲ ਗੱਲ ਬਾਤ ਕਰਦੇ ਉਹਨਾਂ ਨੇ ਕਿਹਾ ਕਿ ਆਗੂਆਂ ਦੇ ਆਪਸੀ ਵੱਖਰੇਵੇਂ ਹੋ ਸਕਦੇ ਹਨ, ਪਰ ਅਸੀਂ ਕਾਂਗਰਸ 'ਚ ਇੱਕ ਹੀ ਹਾਂ। ਉਹਨਾਂ ਨੇ ਕਿਹਾ ਕਿ ਲੋਕ ਸਾਡੇ ਨਾਲ ਹਨ। ਉਹਨਾਂ ਨੇ ਕਿਹਾ ਕਿ ਮਾਨਸਾ ਦੀ ਟਿਕਟ ਪੱਕੀ ਹੈ, ਬਾਕੀ ਹਾਈਕਮਾਂਡ ਦੇ ਟਿਕਟ ਦੇਣ ਤੋਂ ਬਾਅਦ ਦੇਖਿਆ ਜਾਵੇਗਾ।