ਪੰਜਾਬ

punjab

ETV Bharat / videos

ਮੂਸੇਵਾਲੇ ਨੂੰ ਕਾਂਗਰਸ 'ਚ ਸ਼ਾਮਲ ਕਰਨ ’ਤੇ ਬੀਜੇਪੀ ਆਗੂ ਦਾ ਪਾਰਟੀ ’ਤੇ ਫੁੱਟਿਆ ਗੁੱਸਾ, ਕਿਹਾ... - ਪੰਜਾਬੀ ਗਾਇਕ ਸਿੱਧੂ ਮੂਸੇ ਵਾਲੇ ਦੇ ਕਾਂਗਰਸ ’ਚ ਸ਼ਾਮਲ

By

Published : Dec 3, 2021, 4:32 PM IST

ਚੰਡੀਗੜ੍ਹ: ਪੰਜਾਬੀ ਗਾਇਕ ਸਿੱਧੂ ਮੂਸੇ ਵਾਲੇ ਦੇ ਕਾਂਗਰਸ ’ਚ ਸ਼ਾਮਲ (Sidhu Moose Wala joined Congress) ਹੋਣ ਤੇ ਪੰਜਾਬ ਬੀਜੇਪੀ ਦੇ ਜਨਰਲ ਸਕੱਤਰ ਡਾ. ਸੁਭਾਸ਼ ਸ਼ਰਮਾ (BJP General Secretary Dr. Subhash Sharma) ਨੇ ਕਾਂਗਰਸ ਪਾਰਟੀ ’ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਾਂਗਰਸ ਪਾਰਟੀ ਅਜਿਹੇ ਲੋਕਾਂ ਨੂੰ ਰਾਜਨੀਤੀ ਚ ਸ਼ਾਮਲ ਕਰ ਰਹੀ ਹੈ ਜੋ ਕਿ ਦੇਸ਼ ਦੇ ਖਿਲਾਫ ਬੋਲਦੇ ਹਨ ਅਤੇ ਦੇਸ਼ ਨੂੰ ਤੋੜਣ ਵਾਲੀ ਸ਼ਕਤੀਆਂ ਦਾ ਸਮਰਥਨ ਕਰਦੇ ਹਨ। ਅਜਿਹੇ ਲੋਕਾਂ ਨੂੰ ਕਾਂਗਰਸ ਹੀ ਆਪਣੀ ਪਾਰਟੀ ਚ ਸ਼ਾਮਲ ਕਰ ਸਕਦੀ ਹੈ। ਸਿੱਧੂ ਮੂਸੇਵਾਲਾ ਨੇ ਸੀਐੱਮ ਚਰਨਜੀਤ ਸਿੰਘ ਚੰਨੀ ਤੇ ਨਿਸ਼ਾਨੇ ਸਾਧਦੇ ਹੋਏ ਕਿਹਾ ਕਿ ਲੋਕਾਂ ਨੇ ਉਨ੍ਹਾਂ ਦਾ ਨਾਂ ਐਲਾਨ ਜੀਤ ਰੱਖ ਦਿੱਤਾ ਹੈ। ਸੂਬੇ ’ਚ ਕਿਧਰੇ ਵੀ ਰੇਤ ਉਸ ਰੇਟ ’ਚ ਨਹੀਂ ਮਿਲ ਰਿਹਾ ਹੈ ਜਿਸ ਬਾਰੇ ਸੀਐੱਮ ਚੰਨੀ ਨੇ ਐਲਾਨ ਕੀਤਾ ਸੀ।

ABOUT THE AUTHOR

...view details