ਜ਼ਮੀਨੀ ਵਿਵਾਦ ਨੂੰ ਲੈ ਕੇ ਚੱਲੀਆਂ ਗੋਲੀਆਂ - ਬਟਾਲਾ ਸ਼ਹਿਰ
ਗੁਰਦਾਸਪੁਰ: ਬਟਾਲਾ ਸ਼ਹਿਰ ਦੇ ਇਲਾਕੇ ਇੰਦਰਜੀਤ ਬਾਉਲੀ ’ਚ ਸ਼ਾਮ ਉਸ ਵੇਲੇ ਸਨਸਨੀ ਫੈਲ ਗਈ ਜਦ 2 ਧਿਰਾਂ ’ਚ ਹੋਏ ਆਪਸੀ ਪੁਰਾਣੀ ਰੰਜਿਸ਼, ਜ਼ਮੀਨੀ ਵਿਵਾਦ ਦੇ ਚਲਦੇ ਝਗੜਾ ਹੋ ਗਿਆ। ਇਸ ਦੌਰਾਨ ਇੱਕ ਧਿਰ ਵੱਲੋਂ ਗੋਲੀਆਂ ਚਲਾ ਦਿੱਤੀਆਂ ਗਈਆਂ। ਉਥੇ ਹੀ ਇਸ ਤਕਰਾਰ ਦੀ ਸੂਚਨਾ ਮਿਲਦੇ ਹੀ ਮੌਕੇ ’ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ 2 ਧਿਰਾਂ ਜੋ ਗੁਆਂਢ ’ਚ ਰਹਿ ਰਹੀਆਂ ਹਨ ਅਤੇ ਇਹਨਾਂ ’ਚ ਜਮੀਨੀ ਵਿਵਾਦ ਚਲ ਰਿਹਾ ਹੈ ਜਿਸ ਨੂੰ ਲੈਕੇ ਤਕਰਾਰ ਹੋਈ ਅਤੇ ਇੱਕ ਧਿਰ ਵੱਲੋਂ 2 ਹਵਾਈ ਫਾਇਰ ਵੀ ਕੀਤੇ ਗਏ ਜਿਸ ਦੀ ਜਾਂਚ ਕੀਤੀ ਜਾ ਰਹੀ ਹੈ।