ਅਕਾਲੀ ਦਲ ਨੇ ਕਾਂਗਰਸ ਦੀਆਂ ਲੋਕ ਮਾਰੂ ਨੀਤੀਆਂ ਤੋਂ ਜਾਣੂ ਕਰਵਾਉਣ ਲਈ ਜ਼ਿਲ੍ਹਾ ਮੋਗਾ ਦੇ ਪਿੰਡਾਂ 'ਚ ਕੀਤੇ ਰੋਸ ਪ੍ਰਦਰਸ਼ਨ - moga protest
ਮੋਗਾ: ਸ਼੍ਰੋਮਣੀ ਅਕਾਲੀ ਦਲ ਨੇ ਜ਼ਿਲ੍ਹਾ ਮੋਗਾ ਦੇ ਪਿੰਡ-ਪਿੰਡ ਰੋਸ ਧਰਨੇ ਲਗਾ ਕੇ ਪਿੰਡਾਂ ਦੇ ਗਰੀਬ ਲੋਕਾਂ ਨੂੰ ਕਾਂਗਰਸ ਦੀਆਂ ਮਾਰੂ ਨੀਤੀਆਂ ਤੋਂ ਜਾਣੂ ਕਰਵਾਇਆ। ਇਸ ਮੌਕੇ ਪੰਚਾਇਤ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਅਤੇ ਸਰਕਲ ਮਹਿਣਾ ਦੇ ਪ੍ਰਧਾਨ ਨਿਹਾਲ ਸਿੰਘ ਭੁੱਲਰ ਨੇ ਦੱਸਿਆ ਕਿ ਸਰਕਲ ਮਹਿਣਾ ਦੇ ਪਿੰਡ ਤਲਵੰਡੀ ਭੂੰਗੇਰੀਆ, ਰੋਲੀ, ਤਤਾਰੀਏਵਾਲਾ, ਡਾਲਾ, ਤਖਤੁਪਰਾ, ਮਹਿਰੋ, ਮੈਹਿਣਾ , ਦੁਸਾਝ ਪਿੰਡਾ ਵਿੱਚ ਅਕਾਲੀ ਦਲ ਵੱਲੋਂ ਵਿਸ਼ਾਲ ਧਰਨੇ ਲਗਾ ਕੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੇ ਝੂਠੇ ਵਾਅਦਿਅਂ ਤੋਂ ਜਾਣੂ ਕਰਵਾਇਆ।