ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਮੂਰਤੀ ਲਗਾਉਣ ਦਾ ਐਸਜੀਪੀਸੀ ਵੱਲੋਂ ਵਿਰੋਧ - ਸਿੱਖ ਧਰਮ
ਅੰਮ੍ਰਿਤਸਰ: ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ 400ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦਿੱਲੀ ਵਿਖੇ ਗੁਰਦੁਆਰਾ ਸੀਸ ਗੰਜ ਸਾਹਿਬ ਦੇ ਸਾਹਮਣੇ ਉਹਨਾਂ ਦੀ ਮੂਰਤੀ ਲਗਾਏ ਜਾਣ ਦਾ ਐੱਸਜੀਪੀਸ ਪ੍ਰਧਾਨ ਬੀਬੀ ਜਗੀਰ ਕੌਰ ਨੇ ਵਿਰੋਧ ਕਰਦਿਆਂ ਹੋਇਆਂ ਕਿਹਾ ਕਿ ਸਿੱਖ ਧਰਮ ’ਚ ਮੂਰਤੀ ਪੂਜਾ ਦੀ ਇਜਾਜ਼ਤ ਨਹੀਂ ਹੈ। ਉਹਨਾਂ ਨੇ ਕਿਹਾ ਕਿ ਇਹ ਮੂਰਤੀ ਲੱਗਣ ਦਾ ਕੋਈ ਵੀ ਸਿੱਖ ਸੰਸਥਾ ਸਮਰਥਣ ਨਹੀਂ ਕਰੇਗੀ। ਉਹਨਾਂ ਕਿਹਾ ਕਿ ਉਥੇ ਗੁਰੂ ਸਾਹਿਬ ਦੀ ਮੂਰਤੀ ਬਣਾਉਣ ਨਾਲੋਂ ਉਥੇ ਗੁਰੂ ਸਹਿਬ ਦੀ ਮਹਾਨ ਸ਼ਹਾਦਤ ਨੂੰ ਯਾਦ ਕਰਦਿਆਂ ਹੋਏ ਉਥੇ ਕੋਈ ਵੱਡੀ ਵਿਰਾਸਤੀ ਯਾਦਗਾਰ ਬਣਾਈ ਜਾਵੇ, ਜਿਵੇਂ ਵਿਰਾਸਤੇ ਖ਼ਾਲਸਾ ਸ੍ਰੀ ਅਨੰਦਪੁਰ ਸਾਹਿਬ ਵਿਖੇ ਬਣਾਈ ਗਈ ਹੈ।