ਐਸਜੀਪੀਸੀ ਮੈਂਬਰ ਨੇ ਯੂਏਪੀਏ ਨੂੰ ਦੱਸਿਆ ਕਾਲਾ ਕਾਨੂੰਨ, ਕਿਹਾ ਕਾਂਗਰਸ ਕਰ ਰਹੀ ਦੁਰਵਰਤੋਂ - ਐਸਜੀਪੀਸੀ ਮੈਂਬਰ ਗੁਰਚਰਨ ਸਿੰਘ ਗਰੇਵਾਲ
ਲੁਧਿਆਣਾ: ਯੂਏਪੀਏ ਦੇ ਮੁੱਦੇ 'ਤੇ ਲਗਾਤਾਰ ਪੰਜਾਬ ਸਿਆਸਤ ਗਰਮਾਈ ਹੋਈ ਹੈ। ਜਥੇਦਾਰ ਤੇ ਐਸਜੀਪੀਸੀ ਦੇ ਪ੍ਰਧਾਨ ਵੱਲੋਂ ਵੀ ਬੀਤੇ ਦਿਨੀ ਇਸ 'ਤੇ ਬਿਆਨ ਦਿੱਤਾ ਗਿਆ ਸੀ ਅਤੇ ਬੁੱਧਵਾਰ ਨੂੰ ਐਸਜੀਪੀਸੀ ਦੇ ਮੈਂਬਰ ਗੁਰਚਰਨ ਸਿੰਘ ਗਰੇਵਾਲ ਨੇ ਵੀ ਯੂਏਪੀਏ ਦੇ ਮੁੱਦੇ 'ਤੇ ਤਿੱਖਾ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਇਸ ਦੀ ਦੁਰਵਰਤੋਂ ਕਰ ਰਹੀ ਹੈ ਅਤੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਕਾਲੇ ਕਾਨੂੰਨ ਨੂੰ ਖ਼ਤਮ ਕਰਨਾ ਚਾਹੀਦਾ ਹੈ ਭਾਵੇਂ ਉਹ ਕੇਂਦਰ ਸਰਕਾਰ ਹੈ ਜਾਂ ਕਾਂਗਰਸ ਦੀ ਸਰਕਾਰ ਹੋਵੇ, ਇਸ ਕਾਨੂੰਨ ਨਾਲ ਲੋਕਤੰਤਰੀ ਢਾਂਚੇ ਨੂੰ ਢਾਹ ਲਾਈ ਜਾ ਰਹੀ ਹੈ।