ਜਲੰਧਰ 'ਚ ਕੋਰੋਨਾ ਦੇ ਸੱਤ ਹੋਰ ਮਾਮਲੇ ਆਏ ਸਾਹਮਣੇ - ਜਲੰਧਰ ਜ਼ਿਲ੍ਹੇ ਵਿੱਚ 7 ਹੋਰ ਕੋਰੋਨਾ ਦੇ ਮਾਮਲੇ
ਜਲੰਧਰ ਜ਼ਿਲ੍ਹੇ ਵਿੱਚ 7 ਹੋਰ ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿੱਚ ਜਲੰਧਰ ਸ਼ਹਿਰ, ਕਰਤਾਰਪੁਰ 'ਚ ਪਹਿਲੇ ਮਾਮਲੇ ਸਾਹਮਣੇ ਆ ਚੁੱਕੇ ਹਨ। ਜਲੰਧਰ ਸ਼ਹਿਰ ਵਿੱਚੋਂ ਹੀ ਪੰਜ ਮਾਮਲੇ ਸਾਹਮਣੇ ਆਏ ਹਨ, ਇਹ ਸਾਰੇ ਪੁਰਾਣੀ ਸਬਜ਼ੀ ਮੰਡੀ ਇਲਾਕੇ ਵਿੱਚੋਂ ਪਹਿਲਾ ਆਏ ਮਰੀਜ਼ ਦੇ ਸਪੰਰਕ ਵਿੱਚ ਆਏ ਲੋਕ ਹਨ।ਇਸ ਦੀ ਜਾਣਕਾਰੀ ਨੋਡਲ ਅਫ਼ਸਰ ਟੀਪੀ ਸਿੰਘ ਨੇ ਦਿੱਤੀ ਹੈ।