ATM ਚੋਰੀ ਕਰਨ ਵਾਲਿਆ ਨੂੰ ਪੁਲਿਸ ਨੇ ਦੇਖੋ ਕਿਵੇ ਫੜਿਆ - Incidents of looting
ਜਲੰਧਰ: ਸੂਬੇ 'ਚ ਚੋਰੀ ਲੁੱਟ ਦੀਆਂ ਵਾਰਦਾਤਾਂ ਰੁੱਕਣ ਦਾ ਨਾਂ ਨਹੀ ਲੈ ਰਹੀਆਂ। ਇਸੇ ਨੂੰ ਠੱਲ ਪਾਉਣ ਲਈ ਪੁਲਿਸ ਸਰਗਰਮ ਕਾਰਵਾਈ ਕਰ ਰਹੀਂ ਹੈ। ਇਸੇ ਤਹਿਦ ਜਲੰਧਰ ਪੁਲਿਸ ਨੇ ਤਿੰਨ ਅਜਿਹੇ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਿਨ੍ਹਾਂ ਨੇ ਇੱਕ ਅਗਸਤ ਨੂੰ ਜਲੰਧਰ ਦੇ ਪਠਾਨਕੋਟ ਚੌਕ ਨੇੜੇ ਆਈਸੀਆਈਸੀਆਈ ਬੈਂਕ ਦੇ ਏਟੀਐਮ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਸੀ। ਜਲੰਧਰ ਦੇ ਡੀਸੀਪੀ ਗੁਰਮੀਤ ਸਿੰਘ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਨੂੰ ਬੈਂਕ ਵੱਲੋਂ ਇਤਲਾਹ ਮਿਲੀ ਸੀ ਕਿ ਇੱਕ ਅਗਸਤ ਨੂੰ ਕਿਸੇ ਨੇ ਏਟੀਐਮ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਹੈ। ਜਿਸ ਤੋਂ ਬਾਅਦ ਪੁਲਸ ਲਗਾਤਾਰ ਇਸ ਮਾਮਲੇ ਦੀ ਜਾਂਚ ਵਿੱਚ ਲੱਗੀ ਹੋਈ ਸੀ।ਇਸ ਮਾਮਲੇ ਵਿਚ ਜਲੰਧਰ ਦੇ ਸੀਆਈਏ ਸਟਾਫ ਨੇ ਪ੍ਰਿੰਸ ਕੁਮਾਰ,ਪੱਪੂ ਅਤੇ ਗੌਰਵ ਨਾਂ ਦੇ ਤਿੰਨ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।ਪੁਲੀਸ ਨੇ ਗ੍ਰਿਫ਼ਤਾਰ ਕਰਨ ਮੌਕੇ ਉਨ੍ਹਾਂ ਕੋਲੋਂ ਦੋ ਲੋਹੇ ਦੀਆਂ ਰੋਡ ਅਤੇ ਇਕ ਹਥੌੜਾ ਵੀ ਬਰਾਮਦ ਕੀਤਾ ਹੈ। ਫਿਲਹਾਲ ਪੁਲਸ ਇਨ੍ਹਾਂ ਕੋਲੋਂ ਹੋਰ ਪੁੱਛਗਿੱਛ ਕਰ ਰਹੀ ਹੈ ਤਾਂ ਕਿ ਹੋਰ ਵਾਰਦਾਤਾਂ ਟ੍ਰੇਸ ਕੀਤੀਆਂ ਜਾ ਸਕਣ।