ਹਾਈ ਕੋਰਟ ਦੀ ਜੱਜ ਅਲਕਾ ਸਰੀਨ ਦੇ ਸਕੱਤਰ ਨੂੰ ਹੋਇਆ ਕੋਰੋਨਾ
ਚੰਡੀਗੜ੍ਹ: ਪੰਜਾਬ ਅਤੇ ਹਰਿਆਣਾ ਉੱਚ ਅਦਾਲਤ ਦੀ ਜੱਜ ਅਲਕਾ ਸਰੀਨ ਦੇ ਅਦਾਲਤ ਸਕੱਤਰ ਯੋਗੇਸ਼ ਕੋਰੋਨਾ ਤੋਂ ਪੀੜਤ ਪਾਏ ਗਏ ਹਨ। ਇਸ ਮਗਰੋਂ ਜੱਜ ਅਲਕਾ ਸਰੀਨ ਤੇ ਉਨ੍ਹਾਂ ਦੇ ਸਮੁੱਚੇ ਅਮਲੇ ਨੂੰ ਇਕਾਂਤਵਾਸ ਕਰਕੇ ਜਾਂਚ ਲਈ ਨਮੂਨੇ ਲਏ ਗਏ ਹਨ। ਇਸ ਦੀ ਜਾਣਕਾਰੀ ਹਾਈ ਕੋਰਟ ਦੇ ਲੋਕ ਸਪੰਰਕ ਦਫ਼ਤਰ ਨੇ ਦਿੱਤੀ ਹੈ।