ਹੁਸ਼ਿਆਰਪੁਰ: ਪੰਜਾਬ ਸਰਕਾਰ ਦਾ ਸਕੂਲੀ ਵਿਦਿਆਰਥੀਆਂ ਨਾਲ ਧੱਕਾ - ਪੰਜਾਬ ਸਰਕਾਰ ਦਾ ਸਕੂਲੀ ਵਿਦਿਆਰਥੀਆਂ ਨਾਲ ਧੱਕਾ
ਐਸਬੀਏਸੀ ਸੀਨੀਅਰ ਸਕੈਂਡਰੀ ਸਕੂਲ ਬਜਵਾੜਾ ਦੇ ਬੱਚਿਆਂ ਵੱਲੋਂ ਸਕੂਲ ਬੰਦ ਹੋਣ ਦੇ ਵਿਰੋਧ ਵਿੱਚ ਸੜਕ 'ਤੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਹਿਣਾ ਹੈ ਕਿ ਸੂਬਾ ਸਰਕਾਰ ਇਸ ਸਰਕਾਰੀ ਇਮਾਰਤਾਂ ਹੜੱਪਣ ਦੇ ਪਿੱਛੇ ਪਈ ਹੋਈ ਹੈ। ਪਿਛਲੇ ਦੋ ਸਾਲ ਪਹਿਲਾ ਹੁਸ਼ਿਆਰਪੁਰ ਦੇ ਪਿੰਡ ਬਜਵਾੜਾ ਦੇ ਏਸ.ਬੀ.ਏ.ਸੀ ਸੀਨੀਅਰ ਸਕੈਂਡਰੀ ਸਕੂਲ ਨੂੰ ਬੰਦ ਕਰ ਆਰਮੀ ਅਕੈਡਮੀ ਖੋਲ੍ਹਣ ਦੀ ਗੱਲ ਪੰਜਾਬ ਸਰਕਾਰ ਨੇ ਕਹੀ ਸੀ, ਪਰ ਦੋ ਸਾਲ ਤੋਂ ਹਾਲੇ ਤੱਕ ਕਿਸੇ ਨਵੀਂ ਇਮਾਰਤ ਦਾ ਨਿਰਮਾਣ ਨਹੀਂ ਕੀਤਾ ਗਿਆ ਹੈ, ਜਿਸ ਨੂੰ ਸਕੂਲੀ ਵਿਦਿਆਰਥੀਆਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਨੇ ਮੰਗ ਕੀਤੀ ਹੈ ਕਿ ਸਰਕਾਰ ਸਕੂਲ ਨੂੰ ਬੰਦ ਨਾ ਕਰੇ।