'ਪਾ ਲਿਆ ਕਿਸਾਨਾਂ ਦੇ ਨਾਲ ਵੈਰ ਦਿੱਲੀਏ' ਗੀਤ ਰਾਹੀਂ ਸਤਵਿੰਦਰ ਬਿੱਟੀ ਨੇ ਕੀਤਾ ਕਿਸਾਨਾਂ ਨੂੰ ਸਮਰਥਨ
ਚੰਡੀਗੜ੍ਹ: ਪੰਜਾਬੀ ਲੋਕ ਗਾਇਕਾ ਸਤਵਿੰਦਰ ਬਿੱਟੀ ਨੇ ਗੀਤ "ਪਾ ਲਿਆ ਕਿਸਾਨਾਂ ਦੇ ਨਾਲ ਵੈਰ ਦਿੱਲੀਏ, ਲੱਗਦਾ ਨੀ ਹੁਣ ਤੇਰਾ ਖੈਰ ਦਿੱਲੀਏ" ਨਾਲ ਕਿਸਾਨਾਂ ਦੇ ਹੱਕ ਵਿੱਚ ਖੇਤੀ ਕਾਨੂੰਨਾਂ ਦਾ ਵਿਰੋਧ ਕੀਤਾ ਹੈ। ਈਟੀਵੀ ਭਾਰਤ ਨਾਲ ਬਿੱਟੀ ਨੇ ਗੱਲਬਾਤ ਦੌਰਾਨ ਕਿਹਾ ਕਿ ਉਹ ਦੁਆ ਕਰਦੀ ਹੈ ਕਿ ਦੇਸ਼ ਵਿੱਚ ਮਾਹੌਲ ਚੰਗਾ ਹੋਵੇ। ਬਜ਼ੁਰਗ ਅੰਦੋਲਨ ਦੀ ਅਗਵਾਈ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜਿਹੜੇ ਸਿਆਸੀ ਆਗੂ ਕਿਸਾਨ ਅੰਦੋਲਨ ਨੂੰ ਬਦਨਾਮ ਕਰ ਰਹੇ ਹਨ, ਉਹ ਅਜਿਹਾ ਨਾ ਕਰਨ। ਇਹ ਕਿਸਾਨ ਦੇ ਅਣਖ ਅਤੇ ਹੱਕ ਸੱਚ ਦੀ ਲੜਾਈ ਹੈ ਅਤੇ ਜਿੱਤ ਜ਼ਰੂਰ ਹੋਵੇਗੀ। ਸਰਕਾਰ ਨੂੰ ਚਾਹੀਦਾ ਹੈ ਕਿ ਇਹ ਉਸਦੇ ਲੋਕ ਹਨ ਅਤੇ ਮੰਗਾਂ ਨੂੰ ਮੰਨਦੇ ਹੋਏ ਕਾਨੂੰਨ ਰੱਦ ਕਰਨੇ ਚਾਹੀਦੇ ਹਨ।
Last Updated : Dec 15, 2020, 10:02 PM IST