ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਨੇ ਅੰਗਹੀਣ ਕਿਸਾਨ ਨੂੰ ਦਿੱਤਾ ਈ-ਰਿਕਸ਼ਾ - ਜ਼ਿਲ੍ਹਾ ਹੁਸ਼ਿਆਰਪੁਰ
ਹੁਸ਼ਿਆਰਪੁਰ: ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੀ ਜ਼ਿਲ੍ਹਾ ਹੁਸ਼ਿਆਰਪੁਰ ਇਕਾਈ ਵੱਲੋਂ ਅੰਗਹੀਣ ਕਿਸਾਨ ਨੂੰ ਈ-ਰਿਕਸ਼ਾ ਦਿੱਤਾ ਗਿਆ। ਇਸੇ ਨਾਲ ਹੀ ਲੋੜਵੰਦ ਅਧਿਆਪਕਾਂ ਨੂੰ ਲੌਕਡਾਊਨ ਕਾਰਨ ਰਾਸ਼ਨ ਵੀ ਦਿੱਤਾ ਗਿਆ ਅਤੇ ਇੱਕ ਲੋੜਵੰਦ ਬੱਚੇ ਨੂੰ ਉਸ ਦੇ ਪੀਜੀਆਈ ਵਿੱਚ ਹੋਣ ਵਾਲੇ ਅਪ੍ਰੇਸ਼ਨ ਲਈ ਵੀ 20 ਹਜ਼ਾਰ ਦੀ ਮਾਲੀ ਮਦਦ ਦਿੱਤੀ ਗਈ । ਇਸ ਸਭ ਦੀ ਜਾਣਕਾਰੀ ਟਰੱਸਟ ਦੇ ਜ਼ਿਲ੍ਹਾ ਪ੍ਰਧਾਨ ਗਿਆਨ ਪਾਲ ਨੇ ਸਾਂਝੀ ਕੀਤੀ।