ਸੰਯੁਕਤ ਸਮਾਜ ਮੋਰਚੇ ਦੇ ਉਮੀਦਵਾਰ ਦਾ ਅਨੋਖਾ ਚੋਣ ਪ੍ਰਚਾਰ, ਲੋਕ ਹੋਏ ਹੈਰਾਨ - ਉਮੀਦਵਾਰਾਂ ਵੱਲੋਂ ਚੋਣ ਪ੍ਰਚਾਰ
ਫਾਜ਼ਿਲਕਾ: 20 ਫਰਵਰੀ 2022 ਨੂੰ ਹੋਣ ਵਾਲੀਆਂ ਚੋਣਾਂ ਨੂੰ ਲੈ ਕੇ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਇਸੇ ਦੇ ਚੱਲਦੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਵੀ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਪਰ ਮੋਰਚੇ ਦੇ ਉਮੀਦਵਾਰ ਰੇਸ਼ਮ ਲਾਲ ਛਾਬੜਾ ਵੱਲੋਂ ਫਾਜ਼ਿਲਕਾ ਚ ਇੱਕ ਵੱਖ ਤਰੀਕੇ ਨਾਲ ਚੋਣ ਪ੍ਰਚਾਰ ਕੀਤਾ। ਦੱਸ ਦਈਏ ਕਿ ਰੇਸ਼ਮ ਲਾਲ ਛਾਬੜਾ ਡੀ ਸੀ ਦਫਤਰ ਫਾਜ਼ਿਲਕਾ ਤੋਂ ਸੀਨੀਅਰ ਕਲਰਕ ਰਿਟਾਇਰ ਹੋਏ ਹਨ ਅਤੇ ਹੁਣ ਸੰਯੁਕਤ ਸਮਾਜ ਮੋਰਚੇ ਲਈ ਚੋਣ ਲੜ ਰਹੇ ਹਨ। ਉਨ੍ਹਾਂ ਨੇ ਆਪਣੇ ਚੋਣ ਨਿਸ਼ਾਨ ਮੰਜੇ ਨੂੰ ਆਪਣੇ ਸਿਰ ਉਤੇ ਚੁੱਕ ਕੇ ਮੰਡੀ ਦੇ ਕਈ ਚੱਕਰ ਲਗਾਏ। ਇਸ ਦੌਰਾਨ ਉਨ੍ਹਾਂ ਕਿਹਾ ਕਿ ਉਹ ਕੋਈ ਫੋਟੋ ਜਾਂ ਫਲੈਕਸ ਨਹੀਂ ਲਗਵਾ ਸਕਦੇ। ਉਹ ਆਪਣੀ ਵੋਟਾਂ ਕਿਸਾਨਾ ਮੋਰਚੇ ਨੂੰ ਦੇਣ। ਇਸ ਤੋਂ ਇਲਾਵਾ ਉਨ੍ਹਾਂ ਨੇ ਲੋਕ ਜਾਤੀਵਾਦ ਤੇ ਬਿਰਾਦਰੀ ਵਾਦ ਨੂੰ ਛੱਡ ਕੇ ਸੰਯੁਕਤ ਕਿਸਾਨ ਮੋਰਚੇ ਨੂੰ ਮਜਬੂਤ ਬਣਾਉਣ ਲਈ ਪ੍ਰਚਾਰ ਵੀ ਕੀਤਾ।