ਜਲੰਧਰ: ਕੋਰੋਨਾ ਦੇ ਬਚਾਅ ਲਈ ਹਰ ਜਗ੍ਹਾ ਨੂੂੰ ਕੀਤਾ ਗਿਆ ਸੈਨੀਟਾਈਜ਼ - coronavirus
ਕੋਰੋਨਾ ਵਾਇਰਸ ਦੇ ਚਲਦਿਆਂ ਜਲੰਧਰ ਵਿੱਚ ਕੌਂਸਲਰ ਸ਼ੈਰੀ ਚੱਢਾ ਵੱਲੋਂ ਸਾਰੇ ਸ਼ਹਿਰ ਨੂੰ ਸੈਨੀਟਾਈਜ਼ ਕੀਤਾ ਜਾ ਰਿਹਾ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਜ਼ਰੂਰਤ ਪੈਣ ਉੱਤੇ ਇਸ ਮਹਾਂਮਾਰੀ ਨਾਲ ਨਜਿੱਠਣ ਲਈ ਕਦਮ ਚੁੱਕਣਗੇ। ਉਨ੍ਹਾਂ ਕਿਹਾ ਕਿ ਸਾਰੀਆਂ ਜਨਤਕ ਥਾਵਾਂ ਨੂੰ ਸੈਨੀਟਾਈਜ਼ ਕੀਤਾ ਜਾ ਰਿਹਾ ਹੈ ਤਾਂ ਜੋ ਇਸ ਬਿਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ।