Sadhu Singh Dharmsot: ਮ੍ਰਿਤਕ ਦੇਹ ਸੜਕ 'ਤੇ ਰੱਖ Cabinet Minister ਖਿਲਾਫ਼ ਪਰਿਵਾਰ ਨੇ ਕੀਤਾ ਪ੍ਰਦਰਸ਼ਨ - ਸਿਆਸੀ ਸ਼ਹਿ
ਨਾਭਾ: ਨਾਭਾ 'ਚ ਪਿਛਲੇ ਦਿਨੀਂ ਕੁਝ ਗੁੰਡਾ ਅਨਸਰਾਂ ਵਲੋਂ ਇੱਕ ਵਿਅਕਤੀ ਦੀ ਮਾਰਕੁੱਟ ਕੀਤੀ ਗਈ ਸੀ, ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ। ਇਸ ਨੂੰ ਲੈਕੇ ਪਰਿਵਾਰ ਵਲੋਂ ਮ੍ਰਿਤਕ ਦੇਹ ਨੂੰ ਨਾਭਾ ਦੇ ਬੋੜਾ ਗੇਟ ਚੌਂਕ 'ਚ ਰੱਖ ਕੇ ਕੈਬਿਨੇਟ ਮੰਤਰੀ(Cabinet Minister) ਸਾਧੂ ਸਿੰਘ ਧਰਮਸੋਤ(Sadhu Singh Dharmsot) ਅਤੇ ਪ੍ਰਸ਼ਾਸਨ ਖਿਲਾਫ਼ ਪ੍ਰਦਰਸ਼ਨ ਕੀਤਾ ਗਿਆ। ਇਸ ਨੂੰ ਲੈਕੇ ਪਰਿਵਾਰ ਨੇ ਇਲਜ਼ਾਮ ਲਗਾਏ ਹਨ ਕਿ ਸਿਆਸੀ ਸ਼ਹਿ ਦੇ ਚੱਲਦਿਆਂ ਉਨ੍ਹਾਂ ਨੂੰ ਇਨਸਾਫ਼ ਨਹੀਂ ਮਿਲ ਰਿਹਾ। ਉਨ੍ਹਾਂ ਦਾ ਕਹਿਣਾ ਕਿ ਪੁਲਿਸ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਜਿਸ 'ਤੇ ਪੁਲਿਸ ਦਾ ਕਹਿਣਾ ਕਿ ਉਨ੍ਹਾਂ ਵਲੋਂ ਕਾਨੂੰਨ ਮੁਤਾਬਿਕ ਕਾਰਵਾਈ ਕੀਤੀ ਜਾ ਰਹੀ ਹੈ।