ਪੰਜਾਬ

punjab

ETV Bharat / videos

ਚੋਰਾਂ ਨੇ ਕੀਤੀ ਫਿਲਮੀ ਅੰਦਾਜ਼ 'ਚ ਚੋਰੀ

By

Published : Sep 24, 2021, 4:37 PM IST

ਜਲੰਧਰ: ਜਲੰਧਰ (Jalandhar) ਦੀ ਘਾਹ ਮੰਡੀ ਦੇ ਵਿੱਚ ਵੀਰਵਾਰ ਨੂੰ ਪਰਵਾਸੀ ਵਿਅਕਤੀ ਕਮਲੇਸ਼ ਕੁਮਾਰ ਜੋ ਕਿ ਇਲੈਕਟ੍ਰੀਸ਼ਨ ਦਾ ਕੰਮ ਕਰਦਾ ਹੈ, ਉਹ ਸਬਜ਼ੀ ਲੈਣ ਆਇਆ ਸੀ ਤਾਂ ਇਕ ਵਿਅਕਤੀ ਵੱਲੋਂ ਉਸ ਨੂੰ ਧੱਕਾ ਮਾਰਿਆ ਗਿਆ ਅਤੇ ਦੂਸਰਾ ਵਿਅਕਤੀ ਨੇ ਉਸ ਦਾ ਪਰਸ ਖੋਹ ਕੇ ਮੌਕੇ ਤੋਂ ਫ਼ਰਾਰ ਹੋ ਗਿਆ। ਪੀੜਤ ਕਮਲੇਸ਼ ਦਾ ਕਹਿਣਾ ਹੈ ਕਿ ਉਸ ਦੇ ਪਰਸ ਦੇ ਵਿੱਚ 2500 ਰੁਪਏ ਅਤੇ ਉਸ ਦਾ ਆਧਾਰ ਕਾਰਡ ਮੋਟਰਸਾਈਕਲ ਦੀ ਆਰਸੀ ਤੇ ਹੋਰ ਜ਼ਰੂਰੀ ਦਸਤਾਵੇਜ਼ ਮੌਜੂਦ ਸਨ। ਉਥੇ ਹੀ ਮੌਕੇ ਤੇ ਪੁੱਜੇ ਏਐਸਆਈ ਮਨਮੋਹਨ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਸ਼ਿਕਾਇਤਕਰਤਾ ਦੀ ਸ਼ਿਕਾਇਤ ਦਰਜ਼ ਕਰ ਲਈ ਗਈ ਹੈ ਅਤੇ ਇਸ ਮਾਮਲੇ ਦੀ ਬਣਦੀ ਕਾਰਵਾਈ ਕੀਤੀ ਜਾਵੇਗੀ।

ABOUT THE AUTHOR

...view details