ਪੁਲਿਸ ਨੇ ਲੁੱਟਖੋਹ ਵਾਲੇ ਇੰਟਰਸਟੇਟ ਗੈਂਗ ਦਾ ਕੀਤਾ ਪਰਦਾਫਾਸ਼, 7 ਮੁਲਜ਼ਮ ਕਾਬੂ - ਪੈਟਰੋਲ ਪੰਪ ਲੁੱਟਣ ਵਾਲੇ ਇੰਟਰਸਟੇਟ ਗੈਂਗ
ਹੁਸ਼ਿਆਰਪੁਰ: ਜ਼ਿਲ੍ਹੇ ਦੀ ਪੁਲਿਸ ਨੂੰ ਕਾਰਾਂ ਅਤੇ ਪੈਟਰੋਲ ਪੰਪ ਲੁੱਟਣ ਵਾਲੇ ਇੰਟਰਸਟੇਟ ਗੈਂਗ ਨੂੰ ਕਾਬੂ ਕਰਨ ਅਤੇ ਗੈਂਗ ਦੇ 7 ਮੈਂਬਰਾਂ ਨੂੰ ਗ੍ਰਿਫਤਾਰ ਕਰਨ ਚ ਸਫਲਤਾ ਹਾਸਿਲ ਹੋਈ ਹੈ। ਪੁਲਿਸ ਮੁਖੀ ਕੁਲਵੰਤ ਸਿੰਘ ਨੇ ਦੱਸਿਆ ਕਿ ਲੁੱਟਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ 7 ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਉਨ੍ਹਾਂ ਕੋਲੋਂ 4 ਪਿਸਟਲ 32 ਬੋਰ, 44 ਜ਼ਿੰਦਾ ਰੌਂਦ, 3 ਦਾਤਰ, ਖੋਹੀਆਂ ਹੋਈਆਂ ਕਾਰਾਂ ਜਿਨ੍ਹਾਂ ਵਿੱਚ 1 ਸਵਿਫ਼ਟ ਕਾਰ,1 ਈਟੀਓਜ਼ ਕਾਰ,1 ਹਾਂਡਾ ਏਵੀਏਟਰ ਸਕੂਟਰੀ, 1 ਸਪਲੈਂਡਰ ਮੋਟਰਸਾਈਕਲ, 10 ਮੋਬਾਈਲ ਫੋਨ, 2 ਸੋਨੇ ਦੀਆਂ ਚੇਨਾਂ, 15 ਨਸ਼ੀਲੇ ਟੀਕੇ ਵੀ ਬਰਾਮਦ ਕੀਤੇ ਹਨ। ਗ੍ਰਿਫਤਾਰ ਕੀਤੇ ਗਏ ਵਿਅਕਤੀ ਕਿਸੇ ਵੱਡੀ ਵਾਰਦਾਤ ਲਈ ਪਿੰਡ ਚੱਕ ਫੁੱਲੂ ਭੱਠੇ ’ਤੇ ਯੋਜਨਾ ਬਣਾ ਰਹੇ ਸੀ ਪਰ ਮੌਕੇ ’ਤੇ ਪਹੁੰਚੀ ਪੁਲਿਸ ਨੇ ਇਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ। ਫਿਲਹਾਲ ਮਾਮਲੇ ਦੀ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।