ਰਿਵਾਲਵਰ ਦੀ ਨੋਕ 'ਤੇ ਲੁਟੇਰੇ ਮੋਟਰਸਾਈਕਲ ਖੋਹ ਹੋਏ ਫ਼ਰਾਰ - looted motorcycles In Tarn Taran
ਤਰਨਤਾਰਨ: ਆਏ ਦਿਨ ਲੁੱਟ ਖੋਹ ਦੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ। ਜਿਹੜੀਆਂ ਕਿ ਸਾਨੂੰ ਇਹ ਸੋਚਣ ਲਾ ਦਿੰਦੀਆਂ ਹਨ ਕਿ ਅੱਜ ਇਨਸਾਨ ਦਿਨ ਦਿਹਾੜੇ ਵੀ ਸੁੁਰੱਖਿਅਤ ਨਹੀਂ ਹੈ। ਜ਼ਿਲ੍ਹਾ ਤਰਨਤਾਰਨ ਵਿੱਚ ਰਿਵਾਲਵਰ ਦੀ ਨੋਕ 'ਤੇ ਮੋਟਰਸਾਈਕਲ ਖੋਹਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਗੁਰਵਿੰਦਰ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਵੜਿੰਗ ਸੂਬਾ ਸਿੰਘ ਨੇ ਦੱਸਿਆ ਕਿ ਅੱਜ ਜਦੋਂ ਮੈਂ ਖਡੂਰ ਸਾਹਿਬ ਸਕੂਲ ਤੋਂ ਪੜ੍ਹ ਕੇ ਘਰ ਨੂੰ ਆਪਣੇ ਮੋਟਰਸਾਈਕਲ 'ਤੇ ਆ ਰਿਹਾ ਸੀ ਤਾਂ ਮੇਰੇ ਪਿੱਛੇ ਤਿੰਨ ਨੌਜਵਾਨ ਜੋ ਮੋਟਰਸਾਈਕਲ 'ਤੇ ਹੀ ਸਵਾਰ ਸਨ ਨੇ ਮੈਨੂੰ ਮੋਟਰਸਾਈਕਲ ਰੋਕਣ ਲਈ ਕਿਹਾ ਤਾਂ ਮੈਂ ਮੋਟਰਸਾਈਕਲ ਨਹੀਂ ਰੋਕਿਆ ਤਾਂ ਉਕਤ ਵਿਚੋਂ ਇੱਕ ਨੇ ਮੇਰੇ ਚਪੇੜ ਮਾਰ ਦਿੱਤੀ ਤਾਂ ਮੈਂ ਅੱਗੋਂ ਵਿਰੋਧ ਕੀਤਾ ਤਾਂ ਉਨ੍ਹਾਂ ਨੇ ਮੈਨੂੰ ਅੱਗੇ ਹੋ ਕੇ ਰੋਕ ਲਿਆ ਅਤੇ ਮੇਰੀ ਛਾਤੀ 'ਤੇ ਰਿਵਾਲਵਰ ਤਾਣ ਦਿੱਤਾ ਅਤੇ ਮੇਰਾ ਮੋਟਰਸਾਈਕਲ ਖੋਹ ਕੇ ਖਡੂਰ ਸਾਹਿਬ ਵੱਲ ਨੂੰ ਫਰਾਰ ਹੋ ਗਏ। ਜਿਸ ਦੀ ਸੰਬੰਧਤ ਪੁਲਿਸ ਚੌਂਕੀ ਖਡੂਰ ਸਾਹਿਬ ਵਿਖੇ ਲਿਖਤੀ ਦਰਖਾਸਤ ਦੇ ਦਿੱਤੀ ਹੈ। ਇਸ ਸਬੰਧੀ ਪੁਲਿਸ ਚੌਂਕੀ ਖਡੂਰ ਸਾਹਿਬ ਦੇ ਇੰਚਾਰਜ ਸੁਖਦੇਵ ਸਿੰਘ ਨੇ ਕਿਹਾ ਕਿ ਲੁਟੇਰਿਆਂ ਦੀ ਭਾਲ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।