ਪੰਜਾਬ

punjab

By

Published : Dec 22, 2021, 2:10 PM IST

ETV Bharat / videos

ਦਿਨ ਦਿਹਾੜੇ ਬੈਂਕ ’ਚ ਡਾਕਾ, ਲੱਖਾਂ ਰੁਪਏ ਲੈ ਫਰਾਰ ਹੋਏ ਲੁਟੇਰੇ

ਜਲੰਧਰ: ਸ਼ਹਿਰ ਦੇ ਮਾਡਲ ਟਾਊਨ ਸਥਿਤ ਬੈਂਕ ’ਚ ਦਿਨ ਦਿਹਾੜੇ ਤਿੰਨ ਨਕਾਬਪੋਸ਼ ਲੁਟੇਰਿਆ ਵੱਲੋਂ ਹਥਿਆਰਾਂ ਦੇ ਜੋਰ ’ਤੇ ਲੁੱਟ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਲੁਟੇਰੇ ਬੈਂਕ ਚੋਂ 16,93,000 ਰੁਪਏ ਕੈਸ਼ ਅਤੇ ਬੈਂਕ ਚ ਲੱਗਿਆ ਡੀਵੀਆਰ ਲੈ ਕੇ ਫਰਾਰ ਹੋ ਗਏ। ਮਾਮਲੇ ਸਬੰਧੀ ਏਡੀਸੀਪੀ ਸੁਹੇਲ ਮੀਰ ਨੇ ਦੱਸਿਆ ਕਿ ਪੁਲਿਸ ਦੀ ਟੀਮ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਬੈਂਕ ਅੰਦਰ ਲੱਗੇ ਖੁਫੀਆ ਸੀਸੀਟੀਵੀ ਕੈਮਰੇ ਦੀ ਫੁਟੇਜ ਦੇ ਨਾਲ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।

ABOUT THE AUTHOR

...view details