ਕਾਰਾਂ ਦੀ ਟੱਕਰ 'ਚ ਅੱਗ ਲੱਗਣ ਕਾਰਨ ਚਾਲਕ ਜਿੰਦਾ ਸੜਿਆ, ਦੋ ਗੰਭੀਰ - ਅੱਗ ਲੱਗਣ ਕਾਰਨ ਚਾਲਕ ਜਿੰਦਾ ਸੜਿਆ
ਚੰਡੀਗੜ੍ਹ: ਸ਼ਹਿਰ ਦੇ ਇੰਡਸਟਰੀਅਲ ਏਰੀਆ ਸੈਕਟਰ 28/29 ਦੀਆਂ ਲਾਈਟਾਂ ਉੱਤੇ ਹੋਂਡਾ ਸਿਟੀ ਅਤੇ ਬਲੈਨੋ ਕਾਰਾਂ ਦੀ ਆਹਮੋ-ਸਾਹਮਣੀ ਟੱਕਰ ਦੌਰਾਨ ਬਲੈਨੋ ਕਾਰ ਵਿੱਚ ਅਚਾਨਕ ਅੱਗ ਲੱਗ ਜਾਣ ਕਾਰਨ ਚਾਲਕ ਦੇ ਜਿੰਦਾ ਸੜ ਜਾਣ ਦੀ ਸੂਚਨਾ ਹੈ। ਜਦਕਿ ਦੋ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ। ਜਾਣਕਾਰੀ ਮੁਤਾਬਕ ਘਟਨਾ ਸਵੇਰੇ ਸਾਢੇ 3 ਵਜੇ ਦੀ ਹੈ। ਸੂਚਨਾ ਮਿਲਣ ਉੱਤੇ ਫ਼ਾਇਰ ਬ੍ਰਿਗੇਡ ਮੌਕੇ 'ਤੇ ਪੁੱਜੀ ਅਤੇ ਅੱਗ 'ਤੇ ਕਾਬੂ ਪਾਇਆ। ਉਪਰੰਤ ਕਾਰ ਸਵਾਰਾਂ ਨੂੰ ਕੱਢ ਕੇ ਸੈਕਟਰ-32 ਦੇ ਸਿਵਲ ਹਸਪਤਾਲ ਭਰਤੀ ਕਰਵਾਇਆ ਗਿਆ, ਪਰ ਬੁਰੀ ਤਰ੍ਹਾਂ ਝੁਲਸ ਜਾਣ ਕਾਰਨ ਇੱਕ ਕਾਰ ਚਾਲਕ ਦੀ ਮੌਤ ਹੋ ਚੁੱਕੀ ਸੀ। ਮੌਕੇ 'ਤੇ ਪੁੱਜ ਕੇ ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।