ਜਲੰਧਰ 'ਚ ਸੜਕ ਹਾਦਸਾ: ਇੱਕ ਵਿਅਕਤੀ ਦੀ ਦਰਦਨਾਕ ਮੌਤ - ਜਲੰਧਰ ਵਿੱਚ ਸੜਕ ਹਾਦਸੇ ਵਿੱਚ ਵਿਅਕਤੀ ਦੀ ਮੌਤ
ਜਲੰਧਰ: ਦਿਨੋ ਦਿਨ ਸੜਕ ਹਾਦਸੇ ਵੱਧਦੇ ਹੀ ਜਾ ਰਹੇ ਹਨ, ਇਸੇ ਤਰ੍ਹਾਂ ਹੀ ਜਲੰਧਰ ਦੇ ਨੈਸ਼ਨਲ ਹਾਈਵੇ 'ਤੇ ਇੱਕ ਵਿਅਕਤੀ ਦੇਰ ਰਾਤ ਜਦੋਂ ਸੜਕ ਪਾਰ ਕਰ ਰਿਹਾ ਸੀ ਤਾਂ ਅਣਪਛਾਤੇ ਵਾਹਨ ਨੇ ਉਸ ਨੂੰ ਟੱਕਰ ਮਾਰ ਦਿੱਤੀ। ਜਿਸ ਦੇ ਨਾਲ ਉਸਦੀ ਮੌਕੇ 'ਤੇ ਹੀ ਦਰਦਨਾਕ ਮੌਤ ਹੋ ਗਈ, ਉਥੇ ਹੀ ਦੋਸ਼ੀ ਚਾਲਕ ਮੌਕੇ ਤੋਂ ਵਾਹਨ ਸਮੇਤ ਫਰਾਰ ਹੋ ਗਿਆ, ਇਸ ਸੰਬੰਧੀ ਜਿਵੇਂ ਹੀ ਸੂਚਨਾ ਪੁਲਿਸ ਨੂੰ ਮਿਲੀ ਤਾਂ ਮੌਕੇ 'ਤੇ ਪੁੱਜੀ ਪੁਲਿਸ ਨੇ ਮ੍ਰਿਤਕ ਦੇ ਸਰੀਰ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਅਤੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਜਲੰਧਰ ਦੇ ਸੰਤੋਖਪੁਰੇ ਦਾ ਰਹਿਣ ਵਾਲਾ ਹੈ, ਜਿਸ ਦੀ ਸੜਕ ਪਾਰ ਕਰਦੇ ਹੋਏ ਵਾਹਨ ਦੀ ਚਪੇਟ ਵਿੱਚ ਆਉਣ ਨਾਲ ਮੌਤ ਹੋ ਗਈ ਹੈ, ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਦੇ ਵਿੱਚ ਜਿਸ ਵਾਹਨ ਨੇ ਟੱਕਰ ਮਾਰੀ ਹੈ, ਉਸ ਨੂੰ ਟ੍ਰੇਸ ਕੀਤਾ ਜਾਵੇਗਾ ਅਤੇ ਜੋ ਦੋਸ਼ੀ ਹੈ ਉਸ ਨੂੰ ਜਲਦ ਗ੍ਰਿਫ਼ਤਾਰ ਕਰ ਦਿੱਤਾ ਜਾਵੇਗਾ।