ਇਹ ਹੈ ਵਿਕਾਸ ਕਾਰਜਾਂ ਦਾ ਰਾਗ ਅਲਾਪਣ ਵਾਲੀ ਕਾਂਗਰਸ ਸਰਕਾਰ ਦੀ ਸਚਾਈ - chandigarh news
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰੀ ਰਿਹਾਇਸ਼ ਦੇ ਨੇੜੇ ਪੈਂਦੇ ਪਿੰਡ ਨਯਾ ਗਾਉਂ ਦੀ ਹਕੀਕਤ ਕਾਗਜ਼ਾਂ 'ਚ ਕੁਝ ਹੋਰ ਅਤੇ ਅਸਲ 'ਚ ਕੁਝ ਹੋਰ ਹੀ ਹੈ। ਪਿੰਡ ਨਯਾਗਾਉਂ ਦੇ ਹਾਲਾਤਾਂ ਦਾ ਈਟੀਵੀ ਭਾਰਤ ਦੀ ਟੀਮ ਨੇ ਗਰਾਊਂਡ ਲੈਵਲ 'ਤੇ ਜਾ ਕੇ ਜ਼ਾਇਜਾ ਲਿਆ। ਵਿਕਾਸ ਕਾਰਜਾਂ ਦਾ ਰਾਗ ਅਲਾਪਣ ਵਾਲੀ ਕਾਂਗਰਸ ਸਰਕਾਰ ਨੇ ਕਿਨ੍ਹਾਂ ਕੁ ਵਿਕਾਸ ਕੀਤਾ ਹੈ, ਇਹ ਪਿੰਡ ਨਯਾਗਾਉਂ ਦੀ ਦਸ਼ਾ ਤੋਂ ਪਤਾ ਲੱਗਦਾ ਹੈ। ਬਿਜਲੀ ਮਹਿਕਮੇ ਦੀ ਅਸਲੀਅਤ ਗਲੀਆਂ ਦੇ ਅੰਦਰ ਤਾਰਾਂ ਦਾ ਮੱਕੜ ਜਾਲ ਬਿਆਨ ਕਰਦੀਆਂ ਹਨ। ਬਿਜਲੀ ਦੇ ਮੀਟਰ ਗਾਇਬ ਨੇ ਤੇ ਸੜਕਾਂ ਉਤੇ ਟੁੱਟੀਆਂ ਬਿਜਲੀ ਦੀ ਤਾਰਾਂ ਨਾਲ ਕਦੇ ਵੀ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ।