ਰਵੀਨਾ ਟੰਡਨ, ਭਾਰਤੀ ਸ਼ਰਮਾ ਅਤੇ ਫ਼ਰਾਹ ਖ਼ਾਨ 'ਤੇ ਵਰ੍ਹੇ ਰਾਜ ਕੁਮਾਰ ਵੇਰਕਾ - ਰਵੀਨਾ ਟੰਡਨ, ਕਾਮੇਡੀਅਨ ਭਾਰਤੀ ਸ਼ਰਮਾ ਅਤੇ ਨਿਰਦੇਸ਼ਕ ਫ਼ਰਾਹ ਖ਼ਾਨ
ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਮਾਮਲੇ 'ਚ ਅਦਾਕਾਰ ਰਵੀਨਾ ਟੰਡਨ, ਕਾਮੇਡੀਅਨ ਭਾਰਤੀ ਸ਼ਰਮਾ ਅਤੇ ਨਿਰਦੇਸ਼ਕ ਫ਼ਰਾਹ ਖ਼ਾਨ ਖ਼ਿਲਾਫ਼ ਐਫ਼ਆਈਆਰ ਦਰਜ ਹੋ ਕਰਵਾਈ ਗਈ ਹੈ। ਇਹ ਐਫ਼ਆਈਆਰ ਅਜਨਾਲੇ 'ਚ ਦਰਜ ਕੀਤੀ ਗਈ ਹੈ। ਇਸ ਮੁੱਦੇ 'ਤੇ ਕੈਬਿਨੇਟ ਮੰਤਰੀ ਰਾਜ ਕੁਮਾਰ ਵੇਰਕਾ ਨੇ ਟਿੱਪਣੀ ਕੀਤੀ ਹੈ। ਜਲੰਧਰ 'ਚ ਪ੍ਰੇੈਸ ਕਾਨਫਰੰਸ ਕਰ ਵੇਰਕਾ ਨੇ ਕਿਹਾ ਕਿ ਇਸਾਈ ਭਾਈਚਾਰੇ ਦੇ ਖ਼ਿਲਾਫ਼ ਸਾਜਿਸ਼ ਕੀਤੀ ਗਈ ਹੈ। ਛੇਤੀ ਹੀ ਇੰਨ੍ਹਾਂ ਤਿੰਨਾਂ ਖ਼ਿਲਾਫ਼ ਕਾਰਵਾਈ ਹੋਵੇਗੀ।