ਮੋਗਾ ਯੂਥ ਵੈੱਲਫੇਅਰ ਕਲੱਬ ਵੱਲੋਂ 51 ਵਿਧਵਾ ਔਰਤਾਂ ਨੂੰ ਦਿੱਤਾ ਗਿਆ ਰਾਸ਼ਨ - ਡੀਐੱਸਪੀ ਮੋਗਾ
ਮੋਗਾ: ਯੂਥ ਵੈੱਲਫੇਅਰ ਕਲੱਬ ਹਰ ਮਹੀਨੇ 51 ਵਿਧਵਾ ਔਰਤਾਂ ਨੂੰ ਰਾਸ਼ਨ ਦਿੰਦੀ ਹੈ। ਸਮੇਂ-ਸਮੇਂ 'ਤੇ ਹੋਰ ਸਮਾਜਿਕ ਕੰਮ ਵੀ ਕੀਤੇ ਜਾਂਦੇ ਹਨ। ਐਤਵਾਰ ਨੂੰ ਮੋਗਾ ਯੂਥ ਵੈੱਲਫੇਅਰ ਕਲੱਬ ਵੱਲੋਂ 99ਵਾਂ ਰਾਸ਼ਨ ਵੰਡ ਸਮਾਰੋਹ ਕਰਵਾਇਆ ਗਿਆ, ਜਿਸ ਵਿੱਚ 51 ਵਿਧਵਾ ਔਰਤਾਂ ਨੂੰ ਰਾਸ਼ਨ ਦਿੱਤਾ। ਇਹ ਰਾਸ਼ਨ ਡੀਐੱਸਪੀ ਸਿਟੀ ਬਲਜਿੰਦਰ ਸਿੰਘ ਭੁੱਲਰ ਦੇ ਹੱਥੋਂ ਦੁਆਇਆ ਗਿਆ। ਅੱਜ ਵਿਸ਼ੇਸ਼ ਤੌਰ 'ਤੇ ਇਨ੍ਹਾਂ ਵੱਲੋਂ ਕੋਰੋਨਾ ਵਾਇਰਸ ਵਿੱਚ ਸਮਾਜ ਸੇਵੀ ਜੋ ਕਿ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਲੋਕਾਂ ਨੂੰ ਜਾਣਕਾਰੀ ਦਿੰਦੇ ਸਨ। ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ।