5 ਮਹੀਨੇ ਬਾਅਦ ਵਿਰੋਧ ਹੁੰਦਾ ਦੇਖ ਵਜ਼ਾਰਤ ਤੋਂ ਦਿੱਤਾ ਅਸਤੀਫਾ: ਵੇਰਕਾ - ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ
ਚੰਡੀਗੜ੍ਹ: ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਵਲੋਂ ਅਸਤੀਫ਼ਾ ਦੇਣ 'ਤੇ ਕਾਂਗਰਸ ਦੇ ਵਿਧਾਇਕ ਰਾਜ ਕੁਮਾਰ ਵੇਰਕਾ ਨੇ ਤੰਜ ਕਸਦਿਆਂ ਕਿਹਾ ਕਿ ਦੇਰੀ ਨਾਲ ਸਹੀ ਪਰ ਚੰਗਾ ਫ਼ੈਸਲਾ ਲਿਆ ਹੈ ਪਰ ਹੁਣ ਅਕਾਲੀ ਦਲ ਨੂੰ ਕਿਸਾਨਾਂ ਦੀ ਯਾਦ 5 ਮਹੀਨਿਆਂ ਬਾਅਦ ਆਈ ਹੈ। ਪਹਿਲਾਂ ਅਕਾਲੀ ਦਲ ਇਨ੍ਹਾਂ ਆਰਡੀਨੈਂਸ ਨੂੰ ਸਹੀ ਦੱਸਦਾ ਰਿਹਾ ਤੇ ਹੁਣ ਸੂਬੇ 'ਚ ਵਿਰੋਧ ਹੁੰਦਾ ਦੇਖ ਹਰਸਿਮਰਤ ਨੂੰ ਅਸਤੀਫ਼ਾ ਦੇਣਾ ਪਿਆ ਹੈ। ਵੇਰਕਾ ਨੇ ਕਿਹਾ ਕਿ ਵਜ਼ਾਰਤ ਵਿਚੋਂ ਬੇਆਬਰੁ ਹੋ ਕੇ ਨਿਕਲੇ ਹਨ ਤੇ ਅਸਤੀਫ਼ੇ ਦੀ ਸ਼ਹਾਦਤ ਸਿਰਫ਼ ਕਿਸਾਨਾ ਲਈ ਦੱਸ ਰਹੇ ਹਨ, ਜਦਕਿ ਸੂਬੇ ਵਿੱਚ ਕਿਸਾਨਾਂ ਵਲੋਂ ਵਿਰੋਧ ਹੁੰਦਾ ਦੇਖ ਹਰਸਿਮਰਤ ਨੂੰ ਅਸਤੀਫ਼ਾ ਦੇਣਾ ਪਿਆ ਹੈ।