ਰੂਪਨਗਰ: ਮੀਂਹ ਕਾਰਨ ਲੋਕ ਗੰਦਾ ਪਾਣੀ ਪੀਣ ਲਈ ਮਜ਼ਬੂਰ - ਗੰਦਾ ਪਾਣੀ
ਰੂਪਨਗਰ: ਮੀਂਹ ਦੇ ਕਾਰਨ ਸ਼ਹਿਰ ਵਾਸੀਆਂ ਨੂੰ ਪੀਣ ਲਈ ਗੰਦਾ ਪਾਣੀ ਮਿਲ ਰਿਹਾ ਹੈ। ਦੱਸ ਦਈਏ ਕਿ ਪਹਾੜਾ ’ਤੇ ਮੀਂਹ ਕਾਰਨ ਗੰਦਾ ਪਾਣੀ ਹੇਠਲੇ ਸਾਫ ਪਾਣੀ ਵਿੱਚ ਮਿਲ ਜਾਂਦਾ ਹੈ ਜਿਸ ਕਾਰਨ ਪੀਣ ਵਾਲਾ ਪਾਣੀ ਗੰਧਲਾ ਹੋ ਜਾਂਦਾ ਹੈ। ਉਥੇ ਹੀ ਇਸ ਸਬੰਧੀ ਨਗਰ ਕੌਂਸਲ ਪ੍ਰਧਾਨ ਸੰਜੇ ਵਰਮਾ ਨੇ ਕਿਹਾ ਕਿ ਅਸੀਂ ਸਮੇਂ-ਸਮੇਂ ਸਿਰ ਵਾਟਰ ਸਪਲਾਈ ਵਿੱਚ ਦਵਾਈਆਂ ਪਾ ਰਹੇ ਹਾਂ, ਪਰ ਫੇਰ ਵੀ ਪਾਣੀ ਗੰਧਾ ਹੋ ਜਾਂਦਾ ਹੈ। ਇਸ ਦੇ ਨਾਲ ਉਹਨਾਂ ਨੇ ਕਿਹਾ ਕਿ ਇਸ ਦਾ ਮੁਕੰਮਲ ਹੱਲ ਜਲਦ ਤੋਂ ਜਲਦ ਕੀਤਾ ਜਾਵੇਗਾ ਤਾਂ ਜੋ ਲੋਕਾਂ ਨੂੰ ਸਾਫ ਪਾਣੀ ਮਿਲ ਸਕੇ।