ਰੇਲ ਰੋਕੋ ਅੰਦੋਲਨ: ਤੀਜੇ ਦਿਨ ਵੀ ਜਾਰੀ ਰਿਹਾ ਧਰਨਾ, 6 ਰੇਲ ਮਾਰਗਾਂ ’ਤੇ ਪੱਕੇ ਮੋਰਚੇ
ਅੰਮ੍ਰਿਤਸਰ: ਰੇਲ ਰੋਕੋ ਅੰਦੋਲਨ (Rail Roko movement) ਦੇ ਤੀਜੇ ਦਿਨ ਹਜ਼ਾਰਾਂ ਕਿਸਾਨਾਂ ਮਜ਼ਦੂਰਾਂ ਦੀ ਸੁਣਵਾਈ ਨਾਂ ਹੁੰਦੀ ਵੇਖ ਪਹਿਲਾਂ ਤੋਂ ਹੀ ਚੱਲ ਰਹੇ ਪੱਕੇ ਮੋਰਚੇ ਅੰਮ੍ਰਿਤਸਰ, ਤਰਨਤਾਰਨ, ਫਿਰੋਜ਼ਪੁਰ, ਹੁਸ਼ਿਆਰਪੁਰ ਦੇ ਨਾਲ ਅੱਜ ਮੋਗਾ ਰੇਲਵੇ ਸਟੇਸ਼ਨ ਤੇ ਫਾਜ਼ਿਲਕਾ ਰੇਲਵੇ ਸਟੇਸ਼ਨ ਉਤੇ ਵੀ ਪੱਕੇ ਮੋਰਚੇ ਸ਼ੁਰੂ ਕਰ ਦਿੱਤੇ। ਆਗੂਆਂ ਨੇ ਕਿਹਾ ਕਿ ਲੋਕਾਂ ਵਿਚ ਚੰਨੀ ਸਰਕਾਰ ਖ਼ਿਲਾਫ਼ ਭਾਰੀ ਗੁੱਸਾ ਪਾਇਆ ਜਾ ਰਿਹਾ ਹੈ ਤੇ ਪਿੰਡਾਂ ਵਿੱਚ ਲੋਕ ਲਗਾਤਾਰ ਲਾਮਬੰਦ ਹੋ ਰਹੇ ਹਨ। ਆਗੂਆਂ ਨੇ ਦੱਸਿਆ ਕਿ ਪੱਕੇ ਮੋਰਚਿਆਂ ਵਿੱਚ ਗੁਰੂ ਸਾਹਿਬ ਜੀ ਦੇ ਵੱਡੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਕਥਾ, ਕੀਰਤਨ ਕਰਕੇ ਸ਼ਰਧਾ, ਸਤਿਕਾਰ ਨਾਲ ਮਨਾਇਆ ਤੇ ਸ਼ਾਮ ਨੂੰ ਕੈਂਡਲ ਮਾਰਚ ਕਰਕੇ ਹੱਕ ਸੱਚ ਲਈ ਲੜਨ ਦਾ ਅਹਿਦ ਲਿਆ।