ਪੰਜਾਬ ਦੇ ਨਿੱਜੀ ਕਾਲਜ ਮਿਸ਼ਨ ਫ਼ਤਿਹ ਤਹਿਤ ਦਸ ਹਜ਼ਾਰ ਬੈੱਡ ਦੇਣ ਨੂੰ ਤਿਆਰ: ਸੇਖੜੀ - ਵਧੀਕ ਮੁੱਖ ਸਕੱਤਰ ਵਿਨੀ ਮਹਾਜਨ
ਚੰਡੀਗੜ੍ਹ: ਕੋਰੋਨਾ ਨਾਲ ਲੜਾਈ ਵਿੱਚ ਪੰਜਾਬ ਦੇ ਅਨ-ਏਡਿਡ ਕਾਲਜ ਵੀ ਅੱਗੇ ਆਏ ਹਨ। ਪੰਜਾਬ ਅਨ-ਏਡਿਡ ਕਾਲਜ ਐਸੋਸੀਏਸ਼ਨ ਦੇ ਚੇਅਰਮੈਨ ਅਸ਼ਵਨੀ ਸੇਖੜੀ ਨੇ ਮਿਸ਼ਨ ਫ਼ਤਿਹ ਦੀ ਮੁਖੀ ਵਧੀਕ ਮੁੱਖ ਸਕੱਤਰ ਵਿਨੀ ਮਹਾਜਨ ਨਾਲ ਮੀਟਿੰਗ ਕਰਕੇ ਕਾਲਜਾਂ ਅੰਦਰ 10 ਹਜ਼ਾਰ ਬੈੱਡ ਕੋਰੋਨਾ ਦੇ ਇਲਾਜ ਲਈ ਦੇਣ ਦੀ ਗੱਲ ਆਖੀ ਹੈ। ਉਨ੍ਹਾਂ ਕਿਹਾ ਉਨ੍ਹਾਂ ਦੇ ਕਾਲਜਾਂ ਵੱਲੋਂ ਸਿਰਫ਼ ਇਲਾਜ ਲਈ ਬੈੱਡ ਅਤੇ ਆਕਸੀਜਨ ਹੀ ਮੁਹੱਈਆ ਕਰਵਾਈ ਜਾਵੇਗੀ।