ਕਰਜ਼ੇ ਨੂੰ ਲੈ ਕੇ ਰਾਘਵ ਚੱਢਾ ਨੇ ਘੇਰੀ ਪੰਜਾਬ ਸਰਕਾਰ, ਕਿਹਾ... - ਜਾਬ ’ਤੇ ਤਿੰਨ ਲੱਖ ਕਰੋੜ ਰੁਪਏ ਤੱਕ ਦਾ ਕਰਜ਼ਾ
ਚੰਡੀਗੜ੍ਹ: ਆਮ ਆਦਮੀ ਪਾਰਟੀ ਪੰਜਾਬ ਦੇ ਸਹਿ ਇੰਚਾਰਜ ਰਾਘਵ ਚੱਢਾ (AAP Punjab Co-incharge Raghav Chadha Target Punjab Govt) ਨੇ ਕਰਜ਼ੇ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਘੇਰਿਆ। ਇਸ ਸਬੰਧ ਚ ਉਨ੍ਹਾਂ ਵੱਲੋਂ ਇੱਕ ਵੀਡੀਓ ਵੀ ਸਾਂਝੀ ਕੀਤੀ ਗਈ ਹੈ। ਵੀਡੀਓ ਚ ਰਾਘਵ ਚੱਢਾ ਨੇ ਦੱਸਿਆ ਕਿ ਇਸ ਸਮੇਂ ਪੰਜਾਬ ’ਤੇ ਤਿੰਨ ਲੱਖ ਕਰੋੜ ਰੁਪਏ ਤੱਕ ਦਾ ਕਰਜ਼ਾ ਹੈ। ਪੰਜਾਬ ਦੀ ਕੁੱਲ ਆਬਾਦੀ ਲੱਗਭਗ 3 ਕਰੋੜ ਹੈ। ਪੰਜਾਬ ਸਿਰ ਪ੍ਰਤੀ ਵਿਅਕਤੀ ਕਰਜ਼ਾ 1 ਲੱਖ ਰੁਪਏ ਹੈ। ਪੰਜਾਬ ਦੇ ਸਾਲਾਨਾ ਬਜਟ ਦਾ 20 ਫੀਸਦੀ ਮੌਜੂਦਾ ਕਰਜ਼ ਦੀ ਸੇਵਾ ਕਰਨ ’ਤੇ ਖਰਚ ਕੀਤਾ ਜਾਂਦਾ ਹੈ। ਪੰਜਾਬ ਅੱਜ 'ਭਾਰਤ ਦੀ ਰੋਟੀ ਦੀ ਟੋਕਰੀ' ਤੋਂ 'ਭਾਰਤ ਦੀ ਕਰਜ਼ੇ ਦੀ ਟੋਕਰੀ' ਬਣ ਗਿਆ ਹੈ।