ਪੰਜਾਬੀ ਫ਼ਿਲਮ 'ਸ਼ੂੁਟਰ' ਦਾ ਇੱਕ ਵਿਵਾਦ - ਪੰਜਾਬੀ ਫ਼ਿਲਮ ਸ਼ੂੁਟਰ
ਹਰਿਆਣਾ ਅਤੇ ਚੰਡੀਗੜ੍ਹ ਦੇ ਗ੍ਰਹਿ ਵਿਭਾਗ ਵੱਲੋਂ ਦਿੱਤੇ ਗਏ ਆਦੇਸ਼ਾਂ ਅਨੁਸਾਰ 'ਸ਼ੂਟਰ' ਫ਼ਿਲਮ ਨੂੰ ਚੰਡੀਗੜ੍ਹ ਅਤੇ ਹਰਿਆਣਾ ਵਿੱਚ ਬੈਨ ਕੀਤਾ ਗਿਆ ਹੈ। ਗ੍ਰਹਿ ਵਿਭਾਗ ਵੱਲੋਂ ਇਹ ਵੀ ਕਿਹਾ ਗਿਆ ਕਿ ਫ਼ਿਲਮ ਦੇ ਨਾਲ ਗੈਂਗਸਟਰ ਅਤੇ ਗਨ ਕਲਚਰ ਨੂੰ ਪ੍ਰੋਮੋਟ ਕਰਨ ਵਾਲੀਆਂ ਚੀਜ਼ਾਂ ਦਿਖਾਈਆ ਜਾ ਰਹੀਆਂ ਹਨ। 18 ਜਨਵਰੀ ਨੂੰ ਫ਼ਿਲਮ ਦੇ ਟ੍ਰੇਲਰ ਰਿਲੀਜ਼ ਹੋਣ ਤੋਂ ਬਾਅਦ ਹੀ ਫ਼ਿਲਮ ਨੂੰ ਲੈ ਕੇ ਕਾਫ਼ੀ ਵਿਵਾਦ ਸ਼ੁਰੂ ਗਿਆ ਸੀ, ਜਿਸ ਤੋਂ ਬਾਅਦ ਫ਼ਿਲਮ ਦੇ ਡਾਇਰੈਕਟਰ ਅਤੇ ਪ੍ਰੋਮੋਟਰ ਵੀ.ਪੀ ਸਿੰਘ ਢਿੱਲੋਂ ਦੇ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਗਈ ਹੈ। ਐਫਆਈਆਰ ਮੁਤਾਬਕ ਫ਼ਿਲਮ ਤੋਂ ਨੌਜਵਾਨਾ ਨੂੰ ਹਥਿਆਰ ਉਠਾਉਣ ਦੇ ਲਈ ਉਕਸਾਏ ਜਾਣ ਅਤੇ ਸ਼ਾਂਤੀ ਦਾ ਮਾਹੌਲ ਵਿਗਾੜਨ ਦੀ ਸੰਭਾਵਨਾ ਨੂੰ ਫ਼ਿਲਮ ਵਿੱਚ ਦਰਸਾਇਆ ਗਿਆ ਹੈ। ਹਾਲਾਂਕਿ ਪੰਜਾਬੀ ਫ਼ਿਲਮ ਸ਼ੂਟਰ ਉੱਤੇ ਬੈਨ ਵਿਰੁੱਧ ਫ਼ਿਲਮ ਨਿਰਮਾਤਾ ਵੱਲੋਂ ਹਾਈਕੋਰਟ ਵਿੱਚ ਅਰਜ਼ੀ ਦਰਜ ਕੀਤੀ ਗਈ ਹੈ।