ਪੰਜਾਬ ਯੂਥ ਡਿਵੈਲਪਮੈਂਟ ਬੋਰਡ ਨੇ ਖੁਦਕੁਸ਼ੀ ਕਰ ਵਾਲੇ ਜਿਮ ਟ੍ਰੇਨਰ ਦੇ ਪਰਿਵਾਰ ਨੂੰ ਦਿੱਤੀ ਮਾਲੀ ਮਦਦ - gym trainer
ਲੁਧਿਆਣਾ: ਸਲੇਮ ਟਾਬਰੀ ਸਥਿਤ ਖੁਦਕੁਸ਼ੀ ਕਰਨ ਵਾਲੇ ਜਿਮ ਟਰੇਨਰ ਦੇ ਘਰ ਪੰਜਾਬ ਯੂਥ ਡਿਵੈਲਪਮੈਂਟ ਬੋਰਡ ਦੇ ਚੇਅਰਮੈਨ ਸੁਖਵਿੰਦਰ ਸਿੰਘ ਬਿੰਦਰਾ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਜਿੱਥੇ ਪੀੜਤ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਤਾਂ ਉਥੇ ਉਹਨਾਂ ਨੇ ਪੀੜਤ ਪਰਿਵਾਰ ਨੂੰ 25000 ਰੁਪਏ ਦੇ ਚੈੱਕ ਵੀ ਭੇਂਟ ਕੀਤਾ| ਇਸ ਦੌਰਾਨ ਚੇਅਰਮੈਨ ਸੁਖਵਿੰਦਰ ਸਿੰਘ ਬਿੰਦਰਾ ਨੇ ਕਿਹਾ ਕਿ ਜਿੰਮ ਖੋਲਣ ਨੂੰ ਲੈ ਕੇ ਉਨ੍ਹਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਗੱਲਬਾਤ ਕੀਤੀ ਸੀ, ਜਿਸ ਤੋਂ ਬਾਅਦ 15 ਤਰੀਕ ਨੂੰ ਜਿਮ ਖੋਲ੍ਹਣ ਦੀ ਇਜ਼ਾਜਤ ਦੇ ਦਿੱਤੀ ਗਈ ਹੈ ਅਤੇ ਇਨ੍ਹਾਂ ਵਿੱਚ ਕੁਝ ਗਾਈਡਲਾਈਨਜ਼ ਵੀ ਦਿੱਤੀ ਗਈ ਹੈ।