PUNJAB WEATHER: ਪੰਜਾਬ ਵਿੱਚ ਠੰਡ ਨੇ ਕੱਢੇ ਵੱਟ! - ਕਾਫ਼ੀ ਮਾਤਰਾ ਵਿੱਚ ਠੰਡ ਪੈ ਰਹੀ ਹੈ
ਅੰਮ੍ਰਿਤਸਰ: ਪੰਜਾਬ ਵਿੱਚ ਅੱਧ ਨਵੰਬਰ ਤੋਂ ਲੈ ਕੇ ਅੱਧ ਫ਼ਰਵਰੀ ਤੱਕ ਦੇ ਮਹੀਨੇ ਠੰਡ ਦੇ ਮਹੀਨੇ ਹੁੰਦੇ ਹਨ। ਇਹਨਾਂ ਦਿਨਾਂ ਵਿੱਚ ਅੱਤ ਦੀ ਠੰਢ ਅਤੇ ਅੱਤ ਦੀ ਧੁੰਦ ਪੈਂਦੀ ਹੈ। ਇਸੇ ਤਰ੍ਹਾਂ ਜੇਕਰ ਗੱਲ ਅੰਮ੍ਰਿਤਸਰ ਦੀ ਕਰੀਏ ਤਾਂ ਉਥੇ ਕਾਫ਼ੀ ਮਾਤਰਾ ਵਿੱਚ ਠੰਡ ਪੈ ਰਹੀ ਹੈ। ਦੱਸਿਆ ਜਾ ਰਿਹਾ ਕਿ ਉਥੇ ਤਾਪਮਾਨ 12 ਡਿਗਰੀ ਹੈ। ਪੰਜਾਬ ਵਿੱਚ ਕੜਾਕੇ ਦੀ ਠੰਡ ਨੇ ਲੋਕਾਂ ਨੂੰ ਠੁਰ ਠੁਰ ਕਰਨ ਲਈ ਮਜ਼ਬੂਰ ਕਰ ਦਿੱਤਾ ਹੈ। ਯਾਤਰੀ ਵੀ ਬਹੁਤ ਮੁਸ਼ਕਿਲ ਨਾਲ ਘਰਾਂ ਤੋਂ ਬਾਹਰ ਨਿਕਲ ਰਹੇ ਹਨ।