ਇਜਲਾਸ ਦੇ ਦੂਜੇ ਦਿਨ ਅਕਾਲੀ ਦਲ ਵੱਲੋਂ ਸੈਸ਼ਨ 'ਚੋਂ ਵਾਕਆਊਟ - ਸੁਪਰੀਮ ਕਰੋਟ
ਸ਼੍ਰੋਮਣੀ ਅਕਾਲੀ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਤੇ ਪਰਮਿੰਦਰ ਸਿੰਘ ਢੀਂਡਸਾ ਤੇ ਹੋਰ ਆਗੂਆਂ ਵੱਲੋਂ ਸੈਸ਼ਨ ਤੋਂ ਵਾਕਆਊਟ ਕੀਤਾ ਗਿਆ। ਅਕਾਲੀ ਆਗੂਆਂ ਦਾ ਕਹਿਣਾ ਹੈ ਕਿ ਬਰਗਾੜੀ ਕੇਸ ਦੀ ਜਾਂਚ ਸੁਪਰੀਮ ਕਰੋਟ ਤੋਂ ਕਰਵਾਈ ਜਾਵੇ। ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਵਿਧਾਨ ਸਭਾ ਸੈਸ਼ਨ ਜੋ ਸਰਕਾਰ ਨੇ 2 ਦਿਨ ਦਾ ਰੱਖਿਆ ਹੈ ਇਹ ਬਹੁਤ ਘੱਟ ਸਮਾਂ ਹੈ ਇੰਨੇ ਘੱਟ ਸਮੇਂ ਚ ਪੰਜਾਬ ਦੇ ਮੁੱਦਿਆਂ 'ਤੇ ਗੱਲ ਨਹੀਂ ਹੋ ਸਕਦੀ। ਦੂਜੇ ਪਾਸੇ ਆਪ ਵੱਲੋਂ ਵੀ ਬਿਜਲੀ ਦੇ ਮੁੱਦੇ 'ਤੇ ਸਦਨ ਵਿੱਚ ਹੰਗਾਮਾ ਕਰਨ ਤੋਂ ਬਾਅਦ ਵਾਕਆਊਟ ਕਰ ਦਿੱਤਾ ਗਿਆ।
Last Updated : Aug 5, 2019, 2:21 PM IST