ਅੰਮ੍ਰਿਤਸਰ 'ਚ ਪੰਜਾਬ ਟੈਂਟ ਹਾਊਸ ਯੂਨੀਅਨ ਅਤੇ ਸਜਾਵਟ ਵਾਲਿਆਂ ਨੇ ਸ਼ੁਰੂ ਕੀਤੀ ਹੜਤਾਲ - ਪੰਜਾਬ ਟੈਂਟ ਹਾਊਸ ਯੂਨੀਅਨ ਹੜਤਾਲ
ਅੰਮ੍ਰਿਤਸਰ: ਪੰਜਾਬ ਟੈਂਟ ਹਾਊਸ ਯੂਨੀਅਨ ਅਤੇ ਸਜਾਵਟ ਵਾਲਿਆਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਦੋ ਦਿਨਾਂ ਦੀ ਹੜਤਾਲ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਜਿਸ ਤਰ੍ਹਾਂ ਸਾਰੇ ਕਾਰੋਬਾਰ ਖੋਲ੍ਹ ਦਿੱਤੇ ਗਏ ਹਨ, ਉਸੇ ਤਰ੍ਹਾਂ ਉਨ੍ਹਾਂ ਦੇ ਕਾਰੋਬਾਰ ਵੱਲ੍ਹ ਵੀ ਧਿਆਨ ਦਿੱਤਾ ਜਾਵੇ। ਇਸ ਮੌਕੇ ਉਨ੍ਹਾਂ ਨੇ ਸਰਕਾਰ ਕੋਲੋਂ ਮੰਗ ਕੀਤੀ ਕਿ ਵਿਆਹ ਦੇ ਪ੍ਰੋਗਰਾਮ ਵਿੱਚ 30 ਲੋਕਾਂ ਦੀ ਗਿਣਤੀ ਨੂੰ ਵਧਾ ਕੇ ਘੱਟੋ-ਘੱਟ 300 ਲੋਕਾਂ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਸਰਕਾਰ ਦੁਆਰਾ ਦਿੱਤੀਆਂ ਹਦਾਇਤਾਂ ਦੀ ਪਾਲਣਾ ਕਰਕੇ ਕੰਮ ਕੀਤਾ ਜਾਵੇਗਾ।