ਪੰਜਾਬ ਪੁਲਿਸ ਮੇਰਾ ਚਲਾਨ ਕਰਕੇ ਦਿਖਾਵੇ: ਬਲਦੇਵ ਸਿੰਘ ਸਿਰਸਾ - Baldev Singh Sirsa
ਅੰਮ੍ਰਿਤਸਰ: ਕੋਰੋਨਾ ਵਾਇਰਸ ਦੇ ਇੱਕ ਵਾਰ ਫਿਰ ਤੋਂ ਵੱਧਦੇ ਮਰੀਜਾਂ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਵੱਲੋਂ ਕੋਰੋਨਾ ਵਾਇਰਸ ਦੀਆਂ ਨਵੀਆਂ ਗਾਈਡਲਾਈਂਸ ਦੇ ਮੱਦੇਨਜ਼ਰ ਇੱਕ ਵਾਰ ਫਿਰ ਸਖ਼ਤੀ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ। ਹੁਣ ਮਾਸਕ ਨਾ ਪਾਉਣ ਵਾਲੇ ਲੋਕਾਂ ਦੇ ਚਲਾਨ ਕੱਟਣੇ ਵੀ ਸ਼ੁਰੂ ਕਰ ਦਿੱਤੇ ਜਿਸ ਤੋਂ ਬਾਅਦ ਸੰਯੁਕਤ ਕਿਸਾਨ ਮੋਰਚੇ ਦੇ ਮੈਂਬਰ ਬਲਦੇਵ ਸਿਰਸਾ ਨੇ ਕਿਹਾ ਕਿ ਸਰਕਾਰ ਸਿਰਫ਼ ਕਿਸਾਨਾਂ ਦੇ ਅੰਦੋਲਨ ਨੂੰ ਫੇਲ੍ਹ ਕਰਨ ਵਾਸਤੇ ਕੋਰੋਨਾ ਦਾ ਦੁਬਾਰਾ ਡਰਾਮਾ ਰਚ ਰਹੀ ਹੈ। ਉਹਨਾਂ ਨੇ ਪੁਲਿਸ ਨੂੰ ਕਿਹਾ ਕਿ ਮੈਂ ਨਹੀਂ ਪਾਉਦਾ ਮਾਸਕ ਪੁਲਿਸ ਮੇਰਾ ਚਲਾਨ ਕੱਟ ਦੇ ਦਿਖਾਵੇ।