ਜਲੰਧਰ ’ਚ ਸ਼ੁਰੂ ਹੋਇਆ ਸੰਗੀਤ ਦਾ ਮਹਾਕੁੰਭ, ਬਾਬਾ ਹਰਿਵੱਲਭ ਸੰਗੀਤ ਸੰਮੇਲਨ - Punjab Governor Banwari Lal Parohit
ਜਲੰਧਰ: ਜਲੰਧਰ ਦੇ ਸ੍ਰੀ ਦੇਵੀ ਤਲਾਬ ਮੰਦਰ ਵਿੱਚ ਸੰਗੀਤ ਦਾ ਮਹਾਕੁੰਭ ਕਿਹਾ ਜਾਣ ਵਾਲਾ ਬਾਬਾ ਹਰਿਵੱਲਭ ਸੰਗੀਤ ਸੰਮੇਲਨ ਅੱਜ ਸ਼ੁੱਕਰਵਾਰ ਤੋਂ ਸ਼ੁਰੂ ਹੋ ਗਿਆ। ਸ਼ੁਰੂ ਹੋਏ 146ਵੇਂ ਸੰਗੀਤ ਸੰਮੇਲਨ ਵਿੱਚ ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪ੍ਰੋਹਿਤ, ਪੁਡੂਚੇਰੀ ਦੇ ਪੂਰਵ ਲੈਫਟੀਨੈਂਟ ਗਵਰਨਰ ਇਕਬਾਲ ਸਿੰਘ, ਸ੍ਰੀਦੇਵੀ ਤਲਾਬ ਮੰਦਰ ਦੇ ਪ੍ਰਧਾਨ ਸ਼ੀਤਲ ਵਿੱਜ ਸਮੇਤ ਕਈ ਵਿਅਕਤੀਆਂ ਨੇ ਹਿੱਸਾ ਲਿਆ। ਜ਼ਿਕਰਯੋਗ ਹੈ ਕਿ ਬਾਬਾ ਹਰਿਵੱਲਭ ਸੰਗੀਤ ਸੰਮੇਲਨ ਹਰ ਸਾਲ ਸ੍ਰੀਦੇਵੀ ਤਲਾਬ ਮੰਦਿਰ ਵਿਖੇ ਬੜੀ ਹੀ ਧੂਮਧਾਮ ਨਾਲ ਕਰਵਾਇਆ ਜਾਂਦਾ ਹੈ। ਜਿਸ ਵਿੱਚ ਦੇਸ਼ ਤੋਂ ਹੀ ਨਹੀਂ ਬਲਕਿ ਪੂਰੀ ਦੁਨੀਆਂ ਤੋਂ ਭਾਰਤੀ ਸ਼ਾਸਤਰੀ ਸੰਗੀਤ ਦੇ ਮਹਾਂਰਥੀ ਹਿੱਸਾ ਲੈਂਦੇ ਹਨ। ਅਗਲੇ ਕੁਝ ਦਿਨ ਚੱਲਣ ਵਾਲੇ ਇਸ ਸੰਗੀਤ ਸੰਮੇਲਨ ਵਿੱਚ ਪਹਿਲਾਂ ਸੰਗੀਤਕ ਮੁਕਾਬਲੇ ਕਰਵਾਏ ਜਾਣਗੇ ਅਤੇ ਉਸ ਤੋਂ ਬਾਅਦ ਕਈ ਜੂਲੀਓ ਮਾਣੀਆਂ ਸ਼ਾਸਤਰੀ ਸੰਗੀਤ ਹਸਤੀਆਂ ਆਪਣੇ ਸੰਗੀਤ ਨਾਲ ਸਰੋਤਿਆਂ ਨੂੰ ਮੰਤਰ ਮੁਗਧ ਕਰਨਗੀਆਂ।