ਪੰਜਾਬ ਸਰਕਾਰ ਦੇ ਆਪਣੇ ਹੀ ਲੀਡਰ ਉਡਾ ਰਹੇ ਨਿਯਮਾਂ ਦੀਆਂ ਧੱਜੀਆਂ - ਅਮਿਤ ਮੰਟੂ
ਪਠਾਨਕੋਟ: ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀਆ ਗਈਆਂ ਹੱਦਾਇਤਾ ਦਾ ਕਾਂਗਰਸੀ ਲੀਡਰ ਹੀ ਧੱਜੀਆਂ ਉਡਾ ਰਹੇ ਹਨ। ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਸਖ਼ਤ ਹਦਾਇਤਾਂ ਹੈ ਕਿ ਜਨਤਕ ਥਾਵਾਂ 'ਤੇ ਪੰਜ ਜਾਣਿਆਂ ਤੋਂ ਵੱਧ ਇਕੱਠੇ ਨਹੀਂ ਹੋ ਸਕਦੇ ਪਰ ਪੰਜਾਬ ਦੀ ਕਾਂਗਰਸ ਸਰਕਾਰ ਦੇ ਆਪਣੇ ਹੀ ਲੀਡਰ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਦੇਖ ਰਹੇ ਹਨ। ਇਵੇ ਦਾ ਹੀ ਕੁਝ ਮਾਮਲਾ ਹਲਕਾ ਸੁਜਾਨਪੁਰ ਵਿੱਚ ਜਿੱਥੇ ਕੀ ਵਿਧਾਨ ਸਭਾ ਹਲਕਾ ਸੁਜਾਨਪੁਰ ਤੋਂ ਵਿਧਾਨ ਸਭਾ ਦੇ ਲਈ ਚੋਣ ਲੜ ਚੁੱਕੇ ਅਮਿਤ ਮੰਟੂ ਜੋ ਕਿ ਹਾਰ ਗਏ ਸੀ, ਤੇ ਹੁਣ ਕਾਂਗਰਸ ਕਿਸਾਨ ਸੇਲ ਪਠਾਨਕੋਟ ਦੇ ਚੇਅਰਮੈਨ ਹਨ। ਉਹ ਖੁਦ ਬਿਨ੍ਹਾਂ ਮਾਸਕ ਦੇ ਇੱਕ ਪ੍ਰੋਗਰਾਮ 'ਤੇ ਰੀਬਨ ਕੱਟਦੇ ਹੋਏ ਵਿਖਾਈ ਦੇ ਰਹੇ ਹਨ ਤੇ ਉਨ੍ਹਾਂ ਦੇ ਨਾਲ ਹੀ ਦਰਜਨ ਤੋਂ ਜ਼ਿਆਦਾ ਲੋਕ ਉਨ੍ਹਾਂ ਦੇ ਆਲ ਦੁਆਲੇ ਖੜ੍ਹੇ ਹਨ। ਜੋ ਕਿ ਕੋਰੋਨਾ ਮਹਾਂਮਾਰੀ ਦੇ ਸਮੇਂ ਦੌਰਾਨ ਮਰੀਜ਼ਾ ਦਾ ਅੰਕੜਾ ਵਧਦਾ ਜਾ ਰਿਹਾ ਹੈ। ਇਹ ਲੋਕ ਬਿਨਾਂ ਮਾਸਕ ਅਤੇ ਸੋਸ਼ਲ ਡਿਸਟੈਂਸ ਦੀਆਂ ਧੱਜੀਆਂ ਉਡਾਉਂਦੇ ਹੋਏ ਸਰਕਾਰ ਵੱਲੋਂ ਦਿੱਤੇ ਗਏ ਹੁਕਮਾਂ ਦੀ ਉਲੰਘਣਾ ਕਰ ਬਿਮਾਰੀ ਨੂੰ ਸਦਾ ਦੇ ਰਹੇ ਹਨ।