ਕਿਸਾਨਾਂ ਤੇ ਆੜ੍ਹਤੀਆ ਨੂੰ ਨਹੀਂ ਹੋਣ ਦੇਵੇਗੀ ਖੱਜਲ ਖੁਆਰ: ਬਾਜਵਾ - ਸਿੱਧੀ ਅਦਾਇਗੀ
ਗੁਰਦਾਸਪੁਰ: ਕੇਂਦਰ ਸਰਕਾਰ ਵੱਲੋਂ ਐਫਸੀਆਈ ਦੀਆਂ ਨਵੀਆਂ ਹਦਾਇਤਾਂ ਨੂੰ ਲੈਕੇ ਪੰਜਾਬ ਸਰਕਾਰ ਦੇ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਵੀ ਇਸ ਨੀਤੀ ਦੇ ਖ਼ਿਲਾਫ਼ ਹਨ ਅਤੇ ਪੰਜਾਬ ਦੇ ਆੜਤੀਆ ਅਤੇ ਕਿਸਾਨਾਂ ਦੇ ਹੱਕ ’ਚ ਪ੍ਰਧਾਨ ਮੰਤਰੀ ਨੂੰ ਵੀ ਕਈ ਵਾਰ ਅਪੀਲ ਕਰ ਚੁਕੇ ਹਨ। ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਬਾਜ਼ਿੱਦ ਹੈ ਤੇ ਉਹ ਸਿੱਧੀ ਅਦਾਇਗੀ ’ਤੇ ਹੀ ਅੜੀ ਹੋਈ ਹੈ। ਉਥੇ ਹੀ ਮੰਤਰੀ ਬਾਜਵਾ ਨੇ ਕਿਹਾ ਕਿ ਪੰਜਾਬ ਦੇ ਕਿਸਾਨ ਦੇ ਦਾਣੇ-ਦਾਣੇ ਦੀ ਖਰੀਦ ਹੋਵੇਗੀ ਤੇ ਉਹਨਾਂ ਦੀ ਸਰਕਾਰ ਕਿਸਾਨਾਂ ਨੂੰ ਖੱਜਲ ਖੁਆਰ ਨਹੀਂ ਹੋਣ ਦੇਵੇਗੀ।