ਸਮਾਂ ਦੱਸੇਗਾ ਕੌਣ ਅਸਲੀ ਆਮ ਆਦਮੀ ਹੈ- ਡਿਪਟੀ ਸੀਐੱਮ ਓਪੀ ਸੋਨੀ - ਉਪ ਮੁੱਖ ਮੰਤਰੀ ਓਪੀ ਸੋਨੀ
ਚੰਡੀਗੜ੍ਹ: ਉਪ ਮੁੱਖ ਮੰਤਰੀ ਓਪੀ ਸੋਨੀ (Punjab deputy CM OP Soni ) ਨੇ ਹੈੱਲਥ ਵਿਭਾਗ (Health Department) ਨਾਲ ਰਿਵੀਉ ਮੀਟਿੰਗ ਕੀਤੀ। ਮੀਟਿੰਗ ਦੌਰਾਨ ਵਿਕਾਸ ਕੰਮਾਂ ਅਤੇ ਸਰਕਾਰ ਵੱਲੋਂ ਕੀਤੇ ਗਏ ਐਲਾਨਾਂ ’ਤੇ ਚਰਚਾ ਕੀਤੀ ਗਈ। ਬੈਠਕ ਤੋਂ ਬਾਅਦ ਉਪ ਮੁੱਖ ਮੰਤਰੀ ਓਪੀ ਸੋਨੀ (deputy CM OP Soni) ਨੇ ਕਿਹਾ ਕਿ 75 ਫੀਸਦ ਵਿਕਾਸ ਦੇ ਕੰਮਾਂ ਨੂੰ ਪੂਰਾ ਕਰ ਦਿੱਤਾ ਗਿਆ ਹੈ। ਵਿਕਾਸ ਕੰਮਾਂ ਚ ਤੇਜ਼ੀ ਲਿਆਈ ਜਾ ਰਹੀ ਹੈ। ਮੁੱਖ ਮੰਤਰੀ ਸਿਹਤ ਕਲਿਆਣ ਯੋਜਨਾ ਦੇ ਤਹਿਤ 60 ਲੱਖ ਪਰਿਵਾਰਾਂ ਨੂੰ ਜੋੜਿਆ ਜਾ ਰਿਹਾ ਹੈ। ਹਰ ਇੱਕ ਪਰਿਵਾਰ ਨੂੰ ਇਸ ਨਾਲ ਜੋੜਿਆ ਜਾਵੇਗਾ। ਨਾਲ ਹੀ ਉਨ੍ਹਾਂ ਨੇ ਅਰਵਿੰਦ ਕੇਜਰੀਵਾਲ (Arvind kejriwal ) ਦੇ ਅਸਲੀ ਆਮ ਆਦਮੀ ਦੇ ਬਿਆਨ ’ਤੇ ਕਿਹਾ ਕਿ ਕੌਣ ਅਸਲੀ ਆਮ ਆਦਮੀ ਇਹ ਸਮਾਂ ਦੱਸੇਗਾ।