PDA ਵੱਲੋਂ ਜ਼ਿਮਨੀ ਚੋਣਾਂ ਲਈ ਸੀਟਾਂ ਦਾ ਐਲਾਨ - today top news
ਪੰਜਾਬ ਡੈਮੋਕ੍ਰੇਟਿਕ ਅਲਾਇੰਸ ਦੇ ਨੇਤਾਵਾ ਨੇ ਚੰਡੀਗੜ੍ਹ ਵਿੱਚ ਬੈਠਕ ਕਰਕੇ ਸੂਬੇ ਦੀਆਂ 4 ਵਿਧਾਨ ਸਭਾ ਸੀਟਾਂ 'ਤੇ ਹੋਣ ਜਾ ਰਹੀਆ ਉਪ ਚੋਣਾਂ ਨੂੰ ਲੈ ਕੇ ਬੈਠਕ ਕੀਤੀ ਗਈ। ਬੈਠਕ ਵਿੱਚ ਜਾਰੀ ਵਿਧਾਨ ਸਭਾ ਸੀਟਾਂ 'ਤੇ ਮੰਥਨ ਕੀਤਾ ਗਿਆ ਤੇ ਅਲਾਇੰਸ 'ਚ ਹਿੱਸੇਦਾਰ ਪਾਰਟੀਆਂ ਵਿਚਕਾਰ ਸੀਟਾਂ ਬਾਰੇ ਫ਼ੈਸਲਾ ਲਿਆ ਗਿਆ। ਜਲਾਲਾਬਾਦ ਤੋਂ ਸੀਪੀਆਈ ਪਾਰਟੀ, ਦਾਖਾ ਤੋਂ ਲੋਕ ਇਨਸਾਫ਼ ਪਾਰਟੀ, ਫਗਵਾੜਾ ਤੋਂ ਬੀਐੱਸਪੀ ਦਾ ਉਮੀਦਵਾਰ ਚੋਣਾਂ ਲੜੇਗਾ। ਹਾਲਾਂਕਿ ਮੁਕੇਰੀਆਂ ਵਿਧਾਨ ਸਭਾ ਖੇਤਰ ਨੂੰ ਲੈ ਕੇ ਹਾਲੇ ਕੋਈ ਫੈਸਲਾ ਨਹੀਂ ਹੋਇਆ।