ਪੰਜਾਬ ਤੇ ਹਰਿਆਣਾ ਬਾਰ ਕੌਂਸਲ ਨੇ 58 ਵਕੀਲਾਂ ਨੂੰ ਕਾਰਨ ਦੱਸੋਂ ਨੋਟਿਸ ਭੇਜਿਆ - sent show cause notice to 58 lawyers
ਚੰਡੀਗੜ੍ਹ: ਪੰਜਾਬ ਤੇ ਹਰਿਆਣਾ ਬਾਰ ਕੌਂਸਲ ਵੱਲੋਂ 58 ਵਕੀਲਾਂ ਨੂੰ ਕਾਰਨ ਦੱਸੋਂ ਨੋਟਿਸ ਭੇਜਿਆ ਗਿਆ ਹੈ, ਜਿਨ੍ਹਾਂ ਦੀ ਵਕਾਲਤ ਦੀ ਡਿਗਰੀ 'ਤੇ ਸ਼ੱਕ ਕੀਤਾ ਜਾ ਰਿਹਾ ਹੈ। ਇਸ ਬਾਰੇ ਚੇਅਰਮੈਨ ਕਰਨਜੀਤ ਸਿੰਘ ਨੇ ਦੱਸਿਆ ਕਿ ਇਨ੍ਹਾਂ ਵਕੀਲਾਂ ਦੀ ਡਿਗਰੀਆਂ ਨੂੰ ਯੂਨੀਵਰਸਿਟੀ ਵਿੱਚ ਜਾਂਚ ਲਈ ਭੇਜਿਆ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਦੇ ਵਕਾਲਤ ਕਰਨ 'ਤੇ ਰੋਕ ਲਗਾ ਦਿੱਤੀ ਗਈ ਹੈ। ਬਾਰ ਕਾਊਂਸਲ ਦੇ ਚੇਅਰਮੈਨ ਕਰਨਜੀਤ ਸਿੰਘ ਨੇ ਦੱਸਿਆ ਕਿ ਜਿਨ੍ਹਾਂ ਵਕੀਲਾਂ ਨੂੰ ਨੋਟਿਸ ਭੇਜਿਆ ਗਿਆ ਹੈ ਉਹ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੇ ਰਹਿਣ ਵਾਲੇ ਹਨ। ਉਨ੍ਹਾਂ ਨੇ ਇਨਰੋਲਮੈਂਟ ਦੇ ਦੌਰਾਨ ਆਪਣੀ ਡਿਗਰੀਆਂ ਵਿਖਾਈਆਂ ਸਨ, ਜਦੋਂ ਡਿਗਰੀਆਂ ਦੀ ਜਾਂਚ ਹੋਈ ਤਾਂ ਡਿਗਰੀਆਂ ਫਰਜ਼ੀ ਪਾਈਆਂ ਗਈਆਂ। ਤੁਹਾਨੂੰ ਦੱਸ ਦਈਏ ਸਾਲ 2017 ਤੋਂ ਲੈ ਕੇ ਸਾਲ 2020 ਤੱਕ ਦੇ ਇਨਰੋਲ ਕੀਤੇ ਹੋਏ ਵਕੀਲਾਂ ਦੀਆਂ ਡਿਗਰੀਆਂ ਹੁਣ ਵੈਰੀਫਾਈ ਕਰਵਾਈਆਂ ਗਈਆਂ ਹਨ। ਉੱਥੇ ਹੀ ਬਾਰ ਕਾਊਂਸਿਲ ਦੇ ਜਿੰਨੇ ਵੀ ਕਾਊਂਸਲ ਦੇ ਨਾਲ ਜੁੜੇ ਵਕੀਲ ਹਨ, ਉਨ੍ਹਾਂ ਦੀ ਵੀ ਡਿਗਰੀਆਂ ਦੀ ਜਾਂਚ ਹੋਵੇਗੀ। ਇਸ ਤੋਂ ਇਲਾਵਾ ਜਿਨ੍ਹਾਂ ਵਕੀਲਾਂ ਦੀਆਂ ਡਿਗਰੀਆਂ ਫਰਜ਼ੀ ਹਨ, ਉਨ੍ਹਾਂ ਦੇ ਖਿਲਾਫ਼ ਸਖ਼ਤ ਕਾਰਵਾਈ ਕਰਦੇ ਹੋਏ ਉਨ੍ਹਾਂ ਦਾ ਇਨਰੋਲਮੈਂਟ ਸਰਟੀਫਿਕੇਟ ਟਰਮੀਨੇਟ ਕੀਤਾ ਜਾਵੇਗਾ ਤੇ ਉਨ੍ਹਾਂ ਖਿਲਾਫ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ।